ਦੁੱਖਦਾਇਕ ਖ਼ਬਰ : ਭਦੌੜ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਹੋਈ ਮੌਤ

Friday, Mar 15, 2024 - 06:18 PM (IST)

ਦੁੱਖਦਾਇਕ ਖ਼ਬਰ : ਭਦੌੜ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਹੋਈ ਮੌਤ

ਭਦੌੜ (ਰਾਕੇਸ਼) : ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਸ਼ਹਿਰ ਕੈਲੋਨਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ ਦੀ ਸ਼ਨਾਖਤ ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਨਾਲ ਸਬੰਧਤ ਸੁਖਚੈਨ ਸਿੰਘ ਵਜੋਂ ਕੀਤੀ ਗਈ ਹੈ ਜੋ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਮ੍ਰਿਤਕ ਨੌਜਵਾਨ ਸੁਖਚੈਨ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਚੈਨ ਸਿੰਘ 2 ਅਗਸਤ, 2021 ਨੂੰ ਕੈਨੇਡਾ ਗਿਆ ਸੀ। 

PunjabKesari

ਉਹ ਚਾਰ ਭੈਣ-ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ ਅਤੇ ਬਚਪਨ ਤੋਂ ਹੀ ਉਸ ਦਾ ਸ਼ੌਂਕ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਪੁੱਤਰ ਸੁਖਚੈਨ ਸਿੰਘ 2 ਅਗਸਤ 2021 ਨੂੰ ਕੈਨੇਡਾ ਦੇ ਸ਼ਹਿਰ (ਬਰੈਂਪਟਨ) ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉਸ ਤੋਂ ਬਾਅਦ ਬਰੈਂਪਟਨ ਦਾ ਕਾਲਜ਼ ਬਦਲ ਕੇ ਬੀ.ਸੀ. ਸ਼ਹਿਰ ਦੇ ਕੈਲੋਨਾ ਵਿਖੇ ਕਾਲਜ਼ ਜੁਆਇੰਨ ਕਰ ਲਿਆ ਸੀ ਅਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਜਿਸ ਕਾਰਨ ਹੁਣ ਸੁਖਚੈਨ ਸਿੰਘ ਵਰਕ ਪਰਮਿਟ 'ਤੇ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ 13 ਮਾਰਚ ਦੀ ਸ਼ਾਮ ਨੂੰ ਸਾਨੂੰ ਫੋਨ ਆਇਆ ਕਿ ਜ਼ਿਆਦਾ ਫੌਗਿੰਗ ਹੋਣ ਕਾਰਨ ਤੁਹਾਡੇ ਬੇਟੇ ਸੁਖਚੈਨ ਸਿੰਘ ਦੀ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਸੁਖਚੈਨ ਸਿੰਘ ਦੀ ਇਸ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ 3 ਰਾਜਾਂ 'ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, 2 ਮੌਤਾਂ (ਤਸਵੀਰਾਂ)

ਉਨ੍ਹਾ ਇਹ ਵੀ ਕਿਹਾ ਕਿ ਜਿਸ ਦਿਨ ਸੁਖਚੈਨ ਸਿੰਘ ਦਾ ਐਕਸੀਡੈਂਟ ਹੋਇਆ ਸੀ ਉਸ ਦਿਨ ਉਹ ਵਰਕ ਪਰਮਿਟ ਤੋਂ ਬਾਅਦ ਆਪਣੀ ਪੀ.ਆਰ. ਫਾਈਲ ਅਪਲਾਈ ਕਰਨ ਦੇ ਲਈ ਜਾ ਰਿਹਾ ਸੀ ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਉਨ੍ਹਾ ਪੰਜਾਬ ਸਰਕਾਰ ਤੋਂ ਪੁੂਰਜੋਰ ਮੰਗ ਕਰਦੇ ਹੋਏ ਕਿਹਾ ਕਿ ਮੇਰੇ ਪੁੱਤਰ ਦੀ ਮ੍ਰਿਤਕ ਦੇਹ ਭਦੌੜ ਵਿਖੇ ਲਿਆਉਣ ਦੇ ਵਿੱਚ ਮੇਰੀ ਮਦਦ ਕੀਤੀ ਜਾ ਸਕੇ ਤਾਂ ਕਿ ਅਸੀ ਆਪਣੇ ਪੁੱਤਰ ਨੂੰ ਆਖਰੀ ਵਾਰ ਦਿਲ ਭਰ ਕੇ ਦੇਖ ਲਈਏ ਤਾਂ ਕਿ ਸਾਡੀਆਂ ਆਂਦਰਾਂ ਨੂੰ ਵੀ ਸਾਂਤੀ ਮਿਲ ਸਕੇ। ਇਸ ਮੋਕੇ ਮ੍ਰਿਤਕ ਸੁਖਚੈਨ ਸਿੰਘ ਦੀ ਮਾਤਾ ਪਰਮਜੀਤ ਕੌਰ, ਪਿਤਾ ਬਿੱਕਰ ਸਿੰਘ ਅਤੇ ਹੋਰ ਸਕੇ ਸਬੰਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News