ਗ੍ਰੈਮੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ ਨਾਮਜ਼ਦਗੀਆਂ ਹਾਸਲ ਕਰਨ ਵਾਲੀ ਕਲਾਕਾਰ ਬਣੀ ਬਿਓਨਸੇ

Saturday, Nov 09, 2024 - 05:47 AM (IST)

ਗ੍ਰੈਮੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ ਨਾਮਜ਼ਦਗੀਆਂ ਹਾਸਲ ਕਰਨ ਵਾਲੀ ਕਲਾਕਾਰ ਬਣੀ ਬਿਓਨਸੇ

ਨਿਊਯਾਰਕ (ਭਾਸ਼ਾ) : ‘ਗ੍ਰੈਮੀ’ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ ਅਤੇ ਇਸ ਵਾਰ ਵੀ ਅਮਰੀਕੀ ਗਾਇਕਾ ਬਿਓਨਸੇ 11 ਨਾਮਜ਼ਦਗੀਆਂ ਨਾਲ ਨਾਮਜ਼ਦ ਕਲਾਕਾਰਾਂ ਦੀ ਸੂਚੀ ਵਿਚ ਸਭ ਤੋਂ ਉਪਰ ਹੈ।

ਬਿਓਨਸੇ ਨੂੰ ਹੁਣ ਤੱਕ 99 ਵਾਰ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਨਾਲ ਉਹ ਗ੍ਰੈਮੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀ ਕਲਾਕਾਰ ਬਣ ਗਈ ਹੈ। ਅਮਰੀਕੀ ਗਾਇਕਾ ਨੂੰ ਇਸ ਵਾਰ 11 ਸ਼੍ਰੇਣੀਆਂ ਵਿਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚ ਉਸ ਦੀ ਐਲਬਮ 'ਕਾਉਬੁਆਏ ਕਾਰਟਰ' ਅਤੇ ਗੀਤ 'ਟੈਕਸਾਸ ਹੋਲਡ' ਆਦਿ ਸ਼ਾਮਲ ਹਨ। ਜੇਕਰ ਬਿਓਨਸੇ ਨੂੰ ਸਾਲ ਦਾ ਸਰਬੋਤਮ ਐਲਬਮ ਪੁਰਸਕਾਰ ਮਿਲਦਾ ਹੈ ਤਾਂ ਉਹ 21ਵੀਂ ਸਦੀ ਵਿਚ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਅਸ਼ਵੇਤ ਔਰਤ ਬਣ ਜਾਵੇਗੀ।

ਇਹ ਵੀ ਪੜ੍ਹੋ : ਭੁਗਤਾਨ ਦੇ ਨਵੇਂ ਪੇਮੈਂਟ ਸਿਸਟਮ ਨਾਲ 78 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਫ਼ਾਇਦਾ, ਨਵਾਂ CPPS ਇੰਝ ਕਰੇਗਾ ਕੰਮ 

ਉਹਨਾਂ ਤੋਂ ਇਲਾਵਾ ਪੋਸਟ ਮੈਲੋਨ, ਬਿਲੀ ਆਈਲਿਸ਼, ਕੇਂਡਰਿਕ ਲਾਮਰ ਅਤੇ ਚਾਰਲੀ ਐਕਸਸੀਐਕਸ ਨੇ 7 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ। ਟੇਲਰ ਸਵਿਫਟ, ਸਬਰੀਨਾ ਕਾਰਪੇਂਟਰ ਅਤੇ ਚੈਪਲ ਰੋਨ ਨੂੰ ਛੇ-ਛੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News