ਬੇਨੇਡਿਕਟ XVI ਦਾ ਤਾਬੂਤ ਦਫ਼ਨਾਉਣ ਲਈ ਲਿਜਾਇਆ ਗਿਆ ਸੇਂਟ ਪੀਟਰਜ਼ ਸਕੁਆਇਰ
Thursday, Jan 05, 2023 - 03:38 PM (IST)
ਵੈਟੀਕਨ ਸਿਟੀ (ਏਜੰਸੀ): ਪੋਪ ਐਮਰੀਟਸ (ਸੇਵਾਮੁਕਤ) ਬੇਨੇਡਿਕਟ XVI ਦੇ ਤਾਬੂਤ ਨੂੰ ਦਫ਼ਨਾਉਣ ਲਈ ਸੇਂਟ ਪੀਟਰਜ਼ ਬੇਸਿਲਿਕਾ ਤੋਂ ਸੇਂਟ ਪੀਟਰਜ਼ ਸਕੁਏਅਰ ਤੱਕ ਲਿਜਾਇਆ ਗਿਆ। ਜਿਵੇਂ ਹੀ ਤਾਬੂਤ ਨੂੰ ਬਾਹਰ ਲਿਆਂਦਾ ਗਿਆ, ਸੋਗ ਦੇ ਚਿੰਨ੍ਹ ਵਜੋਂ ਚਰਚ ਦੀਆਂ ਘੰਟੀਆਂ ਵੱਜੀਆਂ ਅਤੇ ਉੱਥੇ ਇਕੱਠੀ ਹੋਈ ਭੀੜ ਸਮੇਤ ਪੋਪ ਫ੍ਰਾਂਸਿਸ ਨੇ ਸ਼ਰਧਾਂਜਲੀ ਦਿੱਤੀ। ਸ਼ਨੀਵਾਰ ਨੂੰ ਬੇਨੇਡਿਕਟ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਆਖਰੀ ਫੇਰੀ ਲਈ ਇਸ ਹਫ਼ਤੇ ਵੈਟੀਕਨ ਵਿੱਚ ਭਾਰੀ ਭੀੜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਔਰਤ ਦੀ ਮਿਲੀ ਲਾਸ਼
ਦਫ਼ਨਾਏ ਜਾਣ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਦੇ ਅਵਸ਼ੇਸ਼ਾਂ ਨੂੰ ਵਾਪਸ ਬੇਸਿਲਿਕਾ ਲਿਆਂਦਾ ਜਾਵੇਗਾ, ਜਿੱਥੇ ਉਹਨਾਂ ਨੂੰ ਜ਼ਿੰਕ ਦੇ ਤਾਬੂਤ ਵਿੱਚ ਅਤੇ ਫਿਰ ਅੰਤ ਵਿੱਚ ਓਕ ਦੇ ਬਣੇ ਇੱਕ ਤਾਬੂਤ ਵਿੱਚ ਰੱਖਿਆ ਜਾਵੇਗਾ। ਬੇਨੇਡਿਕਟ ਨੂੰ ਜੌਨ ਪਾਲ ਦੀ ਮੌਤ ਤੋਂ ਬਾਅਦ 2005 ਵਿੱਚ ਪੋਪ ਚੁਣਿਆ ਗਿਆ ਸੀ ਅਤੇ ਛੇ ਸਦੀਆਂ ਵਿੱਚ ਅਹੁਦੇ ਤੋਂ ਅਸਤੀਫਾ ਦੇਣ ਵਾਲਾ ਪਹਿਲਾ ਕੈਥੋਲਿਕ ਪਾਦਰੀ ਸੀ। ਉਨ੍ਹਾਂ ਨੇ 2013 ਵਿੱਚ ਇਹ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।