ਬੈਲਜੀਅਮ ਨੇ 41 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਜਾਨਸਨ ਟੀਕੇ 'ਤੇ ਲਗਾਈ ਰੋਕ
Wednesday, May 26, 2021 - 06:54 PM (IST)

ਬ੍ਰਸੇਲਸ (ਭਾਸ਼ਾ) ਬੈਲਜੀਅਮ ਨੇ ਇਕ ਔਰਤ ਦੀ ਮੌਤ ਦੇ ਬਾਅਦ ਬੁੱਧਵਾਰ ਨੂੰ 41 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਜਾਨਸਨ (J&J) ਦੀ ਐਂਟੀ ਕੋਵਿਡ ਵੈਕਸੀਨ ਲਗਾਉਣੀ ਬੰਦ ਕਰ ਦਿੱਤੀ ਹੈ। ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰੋਕ ਹਟਾਏ ਜਾਣ ਤੋਂ ਪਹਿਲਾਂ ਉਹ ਯੂਰਪੀ ਸੰਘ ਦੀ ਦਵਾਈ ਰੈਗੁਲੇਟਰ ਯੂਰਪੀ ਦਵਾਈ ਏਜੰਸੀ ਤੋਂ ਸਲਾਹ ਮੰਗੇਗੀ। ਬਿਆਨ ਵਿਚ ਕਿਹਾ ਗਿਆ ਕਿ ਰਾਸ਼ਟਰੀ ਟੀਕਾਕਾਰਨ ਮੁਹਿੰਮ 'ਤੇ ਇਸ ਦਾ ਸੀਮਤ ਅਸਰ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਸਮੇਤ WHO ਦੇ ਮੈਂਬਰ ਦੇਸ਼ਾਂ ਨੇ ਕੋਰੋਨਾ ਉਤਪੱਤੀ ਦੀ ਨਵੇਂ ਸਿਰੇ ਤੋਂ ਜਾਂਚ ਦੀ ਕੀਤੀ ਮੰਗ
ਬੈਲਜੀਅਮ ਬਜ਼ੁਰਗ ਅਤੇ ਬੇਸਹਾਰਾ ਲੋਕਾਂ ਲਈ ਜਾਨਸਨ ਦਾ ਟੀਕਾ 'ਜਾਨਸਨ ਐਂਡ ਐਂਪ' ਦੀ ਵਰਤੋਂ ਕਰ ਰਹੀ ਸੀ ਕਿਉਂਕਿ ਇਸ ਵਿਚ ਸਿਰਫ ਇਕ ਖੁਰਾਕ ਲੈਣ ਦੀ ਲੋੜ ਪੈਂਦੀ ਹੈ। ਇਸ ਵਰਗ ਲਈ ਟੀਕਾਕਰਨ ਜਾਰੀ ਰਹੇਗਾ।ਬਿਆਨ ਵਿਚ ਕਿਹਾ ਗਿਆ ਕਿ ਜਾਨਸਨ ਟੀਕਾ ਲਗਾਉਣ ਦੇ ਬਾਅਦ ਮੌਤ ਦਾ ਇਕ ਮਾਮਲਾ ਆਉਣ ਮਗਰੋਂ ਸਰਕਾਰ ਨੇ ਫ਼ੈਸਲਾ ਲਿਆ। ਸਰਕਾਰ ਨੇ ਦੱਸਿਆ ਕਿ ਜਿਹੜੀ ਔਰਤ ਨੂੰ ਟੀਕਾ ਲਗਾਇਆ ਗਿਆ ਸੀ ਉਸ ਦੀ ਉਮਰ 40 ਸਾਲ ਤੋਂ ਘੱਟ ਸੀ। ਰੋਗੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।