ਬੇਲਾਰੂਸ ਚੋਣਾਂ : ਯੂਰਪ ਦੇ ਆਖਰੀ ਤਾਨਾਸ਼ਾਹ ਦੀ ਕੁਰਸੀ ਖਤਰੇ ''ਚ

08/10/2020 2:16:30 AM

ਮਿੰਸਕ - ਰਾਸ਼ਟਰਪਤੀ ਅਲੇਗਜੇਂਡਰ ਲੁਕਾਸ਼ੇਂਕੋ 6ਵੀਂ ਵਾਰ ਚੋਣਾਂ ਜਿੱਤ ਕੇ ਆਪਣੀ ਕੁਰਸੀ 'ਤੇ ਕਾਬਿਜ਼ ਹੋਣ ਦਾ ਸੁਪਨਾ ਦੇਖ ਰਹੇ ਹਨ ਪਰ ਇਸ ਵਾਰ ਉਨ੍ਹਾਂ ਦੇ ਸਾਹਮਣੇ ਚੁਣੌਤੀ ਵੱਡੀ ਹੈ। ਭਾਂਵੇ ਹੀ ਅਲੇਗਜੇਂਡਰ ਦਾ ਜਿੱਤਣਾ ਤੈਅ ਹੋਵੇ, 1994 ਤੋਂ ਲੈ ਕੇ ਹੁਣ ਤੱਕ ਜਿੰਨੀ ਆਸਾਨੀ ਨਾਲ ਉਹ ਜਿੱਤਦੇ ਚਲੇ ਗਏ ਹਨ, ਇਸ ਵਾਰ ਇਕ ਹਾਓਸਵਾਇਜ ਨੇ ਉਸ ਦੀ ਨਿੰਦ ਉੱਡਾ ਦਿੱਤੀ ਹੈ। ਇਕ ਪਾਸੇ ਜਿਥੇ ਸਰਕਾਰ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਹੈ ਉਥੇ ਚੋਣ ਮੈਦਾਨ ਵਿਚ ਹੈ ਪਹਿਲਾਂ ਟੀਚਰ ਰਹਿ ਚੁੱਕੀ 37 ਸਾਲ ਦੀ ਸਵੇਤਲਾਨਾ ਤਿਖਾਨੋਵਸਕਯਾ ਜੋ ਹੁਣ ਤੱਕ ਤਾਨਾਸ਼ਾਹ ਮੰਨੇ ਜਾਣ ਵਾਲੇ ਅਲੇਗਜੇਂਡਰ ਨੂੰ ਸਖਤ ਟੱਕਰ ਦੇ ਰਹੀ ਹੈ।

ਹਾਊਜ-ਵਾਈਫ ਬਣਿਆ ਹੈ ਫਾਹਾ
ਪਹਿਲਾਂ ਘਰ 'ਤੇ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਸਵੇਤਲਾਨਾ ਹੁਣ ਸਿਆਸੀ ਮੰਚ 'ਤੇ ਹੈ। ਉਨ੍ਹਾਂ ਦੇ ਪਤੀ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਸੀ ਅਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਵੇਤਲਾਨਾ ਦਾ ਆਖਣਾ ਹੈ ਕਿ ਲੋਕ ਜਾਗ ਰਹੇ ਹਨ ਅਤੇ ਆਪਣਾ ਆਤਮ-ਸਨਮਾਨ ਪਛਾਣ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਚੋਣਾਂ ਸਾਫ-ਸੁਥਰੀਆਂ ਨਹੀਂ ਹੋਣਗੀਆਂ ਅਤੇ ਨਤੀਜਿਆਂ ਨਾਲ ਛੇੜਛਾੜ ਕੀਤੀ ਜਾਵੇਗੀ। ਰਾਸ਼ਟਰਪਤੀ ਦਾ ਦੋਸ਼ ਹੈ ਕਿ ਸਵੇਤਲਾਨਾ ਵਿਰੋਧੀਆਂ ਦੇ ਹੱਥਾਂ ਦੀ ਕਠਪੁਤਲੀ ਹੈ। ਉਥੇ, ਸਵੇਤਲਾਨਾ ਦੀ ਟੀਮ ਦਾ ਦੋਸ਼ ਹੈ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਕੈਂਪੇਨ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸੋਮਵਾਰ ਤੱਕ ਛੱਡਿਆ ਨਹੀਂ ਗਿਆ ਸੀ।

PunjabKesari

ਸਵੇਤਲਾਨਾ ਨੂੰ ਭਾਰੀ ਸਮਰਥਨ
ਇਸ ਤੋਂ ਪਹਿਲਾਂ 2015 ਦੀਆਂ ਚੋਣਾਂ ਵਿਚ ਅਲੇਗਜੇਂਡਰ ਨੂੰ 83.5 ਫੀਸਦੀ ਵੋਟਾਂ ਮਿਲੀਆਂ ਸਨ। ਹਾਲਾਂਕਿ, ਉਦੋਂ ਨਾ ਉਨ੍ਹਾਂ ਦੇ ਸਾਹਮਣੇ ਕੋਈ ਵੱਡਾ ਵਿਰੋਧੀ ਸੀ ਅਤੇ ਵੋਟਾਂ ਦੀ ਗਿਣਤੀ ਵਿਚ ਛੇੜਛਾੜ ਦੇ ਦੋਸ਼ ਵੀ ਲੱਗੇ ਸਨ। ਹਾਲਾਂਕਿ, ਇਸ ਵਾਰ ਲੋਕਾਂ ਵਿਚ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਜੇਲ ਵਿਚ ਪਾਉਣ ਨੂੰ ਲੈ ਕੇ ਗੁੱਸਾ ਤਾਂ ਹੈ ਹੀ, ਸਵੇਤਲਾਨਾ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਮਈ ਵਿਚ ਚੋਣ ਪ੍ਰਚਾਰ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿਚ 2,000 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ। ਅਜਿਹੇ ਹਾਲਾਤ ਵਿਚ ਚੋਣਾਂ ਲੱੜਣ ਤੋਂ ਰੋਕੇ ਜਾਣ 'ਤੇ ਦੂਜੇ ਉਮੀਦਵਾਰਾਂ ਅੰਨਾ ਕਨੋਪਟਕਾਯਾ ਅਤੇ ਸਰਜੇਈ ਚੇਰੇਚੇਨ ਨੇ ਵੀ ਸਵੇਤਲਾਨਾ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ।

ਰੂਸ 'ਤੇ ਲਗਾਇਆ ਦੋਸ਼
ਸਵੇਤਲਾਨਾ ਦੇ ਪਤੀ ਸਰਜੇਈ ਨੂੰ ਮਈ ਵਿਚ ਇਹ ਦੋਸ਼ ਲਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਉਹ ਰਾਸ਼ਟਰਪਤੀ ਖਿਲਾਫ ਵਿਰੋਧ-ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ ਕਰ ਰਹੇ ਹਨ। ਸਵੇਤਲਾਨਾ ਦੀ ਥਾਂ ਪਹਿਲਾਂ ਉਨ੍ਹਾਂ ਦੇ ਪਤੀ ਹੀ ਚੋਣਾਂ ਵਿਚ ਖੜਣਾ ਚਾਹੁੰਦੇ ਸਨ। ਇਨਾਂ ਲੋਕਾਂ ਨੂੰ ਜਨਤਾ ਦਾ ਖੂਬ ਪ੍ਰਦਰਸ਼ਨ ਵੀ ਮਿਲ ਰਿਹਾ ਸੀ ਕਿਉਂਕਿ ਕੋਰੋਨਾਵਾਇਰਸ ਦੇ ਖਰਾਬ ਤਰੀਕਿਆਂ ਨਾਲ ਨਜਿੱਠਣ ਨੂੰ ਲੈ ਕੇ ਲੋਕਾਂ ਵਿਚ ਅਲੇਗਜੇਂਡਰ ਖਿਲਾਫ ਨਰਾਜ਼ਗੀ ਸੀ। ਸਰਜੇਈ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਵਿਚਾਲੇ ਸਵੇਤਲਾਨਾ ਨੂੰ ਕਾਫੀ ਸਮਰਥਨ ਮਿਲਣ ਲੱਗਾ।


Khushdeep Jassi

Content Editor

Related News