ਬੇਰੁੱਤ ਧਮਾਕੇ ਦੇ ਪੀੜਤਾਂ ਨੂੰ ਐਫਿਲ ਟਾਵਰ ਨੇ ਲਾਈਟਾਂ ਬੰਦ ਕਰ ਦਿੱਤੀ ਸ਼ਰਧਾਂਜਲੀ (ਵੀਡੀਓ)

Thursday, Aug 06, 2020 - 02:37 PM (IST)

ਬੇਰੁੱਤ ਧਮਾਕੇ ਦੇ ਪੀੜਤਾਂ ਨੂੰ ਐਫਿਲ ਟਾਵਰ ਨੇ ਲਾਈਟਾਂ ਬੰਦ ਕਰ ਦਿੱਤੀ ਸ਼ਰਧਾਂਜਲੀ (ਵੀਡੀਓ)

ਪੈਰਿਸ/ਬੇਰੁੱਤ (ਬਿਊਰੋ): ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਹੋਏ ਜ਼ਬਰਦਸਤ ਧਮਾਕੇ ਨਾਲ ਪੂਰੀ ਦੁਨੀਆ ਦੁਖੀ ਹੈ। ਆਮ ਆਦਮੀ ਤੋਂ ਲੈ ਕੇ ਸੰਯੁਕਤ ਰਾਸ਼ਟਰ ਤੱਕ ਨੇ ਇਸ ਜਾਨਲੇਵਾ ਧਮਾਕੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਦੇਸ਼ ਦੀਆਂ ਬਚਾਅ ਟੀਮਾਂ ਨੇ ਬੁੱਧਵਾਰ ਨੂੰ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਤੱਕ ਘੱਟੋ-ਘੱਟ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਦੱਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉੱਥੇ ਇਸ ਘਟਨਾ 'ਤੇ ਹਮਦਰਦੀ ਪ੍ਰਗਟ ਕਰਦਿਆਂ ਐਫਿਲ ਟਾਵਰ ਨੇ ਵੀ ਆਪਣੀਆਂ ਲਾਈਟਾਂ ਬੁਝਾ ਦਿੱਤੀਆਂ, ਜਿਸ ਦੇ ਬਾਅਦ ਹਨੇਰਾ ਛਾਇਆ ਰਿਹਾ।

 

ਗੋਦਾਮ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਐਫਿਲ ਟਾਵਰ ਨੇ ਆਪਣੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਦੇ ਇਲਾਵਾ ਪੈਰਿਸ ਵਿਚ Sacre Coeur basilica ਦੇ ਬਾਹਰ ਇਕ ਲੋਕਾਂ ਦੇ ਸਮੂਹ ਨੇ ਮੋਮਬੱਤੀ ਬਾਲਦੇ ਹੋਏ ਦੁੱਖ ਪ੍ਰਗਟ ਕੀਤਾ। ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਵੀਰਵਾਰ ਤੋਂ ਦੇਸ਼ ਵਿਚ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਸ਼ੁਰੂਆਤੀ ਜਾਂਚ ਵਿਚ ਬੇਰੁੱਤ ਬੰਦਰਗਾਹ 'ਤੇ ਧਮਾਕੇ ਲਈ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਧਮਾਕੇ ਵਿਚ ਕਾਫੀ ਲੋਕ ਲਾਪਤਾ ਦੱਸੇ ਜਾ ਰਹੇ ਹਨ ਅਤੇ 5,000 ਤੋਂ ਵੱਧ ਲੋਕ ਜ਼ਖਮੀ ਹਨ। ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ।


author

Vandana

Content Editor

Related News