ਚੀਨੀ ਰਾਜਦੂਤ ਦਾ ਦਾਅਵਾ, ਰੂਸ ਨੂੰ 'ਹਥਿਆਰ' ਨਹੀਂ ਭੇਜ ਰਿਹਾ ਬੀਜਿੰਗ

03/21/2022 10:50:11 AM

ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿਚ ਚੀਨ ਦੇ ਰਾਜਦੂਤ ਕਿਨ ਗੈਂਗ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਯੂਕ੍ਰੇਨ ਯੁੱਧ ਦੌਰਾਨ ਬੀਜਿੰਗ ਨੇ ਰੂਸ ਨੂੰ ਫ਼ੌਜੀ ਸਹਾਇਤਾ ਪ੍ਰਦਾਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬੀਜਿੰਗ ਨੇ ਜੰਗਬੰਦੀ ਦੀ ਅਪੀਲ ਕਰ ਕੇ, ਸ਼ਾਂਤੀ ਵਾਰਤਾ ਨੂੰ ਉਤਸ਼ਾਹਿਤ ਕਰਨ ਅਤੇ ਮਾਨਵਤਾਵਾਦੀ ਸਹਾਇਤਾ ਭੇਜ ਕੇ ਯੁੱਧ ਦਾ ਜਵਾਬ ਦਿੱਤਾ ਹੈ। ਸੀਬੀਐਸ ਨਿਊਜ਼ ਦੁਆਰਾ ਕਿਨ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰਾਸ਼ਟਰਪਤੀ ਬਾਈਡੇਨ ਨੇ ਵੀਡੀਓ ਕਾਲ 'ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਰਾਸ਼ਟਰਪਤੀ ਸ਼ੀ ਨੇ ਚੀਨ ਦੀ ਸਥਿਤੀ ਨੂੰ ਬਹੁਤ ਸਪੱਸ਼ਟ ਕੀਤਾ ਮਤਲਬ ਚੀਨ ਸ਼ਾਂਤੀ ਲਈ ਖੜ੍ਹਾ ਹੈ ਅਤੇ ਯੁੱਧ ਦਾ ਵਿਰੋਧ ਕਰਦਾ ਹੈ। 

ਚੀਨ ਦੁਆਰਾ ਐਤਵਾਰ ਨੂੰ ਰੂਸ ਨੂੰ ਫ਼ੌਜੀ ਸਹਾਇਤਾ ਭੇਜਣ ਦੇ ਚੀਨ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਝੂਠੀ ਹੈ ਕਿ ਚੀਨ ਰੂਸ ਨੂੰ ਫ਼ੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਅਸੀਂ ਇਸ ਨੂੰ ਰੱਦ ਕਰਦੇ ਹਾਂ। ਚੀਨ ਭੋਜਨ, ਦਵਾਈ, ਸਲੀਪਿੰਗ ਬੈਗ ਅਤੇ ਬੇਬੀ ਫਾਰਮੂਲਾ ਭੇਜ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਯੂਕ੍ਰੇਨ ਦੀ ਇਸ ਤਰ੍ਹਾਂ ਦੀ ਸਥਿਤੀ ਵਿਚ ਦੇਖਣਾ ਚੰਗਾ ਨਹੀਂ ਲੱਗਦਾ ਅਤੇ ਅਸੀਂ ਤੁਰੰਤ ਜੰਗਬੰਦੀ ਦੀ ਮੰਗ ਕਰਦੇ ਹਾਂ। ਅਸੀਂ ਸ਼ਾਂਤੀ ਵਾਰਤਾ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਅਸੀਂ ਮਾਨਵਤਾਵਾਦੀ ਸਹਾਇਤਾ ਭੇਜ ਰਹੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ -'ਕੁਰਸੀ' ਖ਼ਤਰੇ 'ਚ ਦੇਖ ਇਮਰਾਨ ਖਾਨ ਨੂੰ ਯਾਦ ਆਇਆ ਭਾਰਤ, ਬੰਨ੍ਹੇ ਤਾਰੀਫ਼ਾਂ ਦੇ ਪੁਲ (ਵੀਡੀਓ) 

ਸ਼ੁੱਕਰਵਾਰ ਨੂੰ ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੀ ਜਿਨਪਿੰਗ ਨੂੰ ਯੂਕ੍ਰੇਨ ਦੇ ਸ਼ਹਿਰਾਂ ਅਤੇ ਨਾਗਰਿਕਾਂ 'ਤੇ ਹਮਲਿਆਂ ਦੇ ਵਿਚਕਾਰ ਰੂਸ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ। ਇਸ ਦੇ ਜਵਾਬ ਵਿੱਚ ਸ਼ੀ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਰੂਸ ਅਤੇ ਯੂਕ੍ਰੇਨ ਵਿਚਕਾਰ ਸੰਵਾਦ ਨੂੰ ਸਾਂਝੇ ਤੌਰ 'ਤੇ ਸਮਰਥਨ ਕਰਨ ਦੀ ਲੋੜ ਹੈ। ਸਿਰਫ਼ ਗੱਲਬਾਤ ਹੀ ਨਤੀਜੇ ਦੇਵੇਗੀ ਅਤੇ ਸ਼ਾਂਤੀ ਵੱਲ ਲੈ ਜਾਵੇਗੀ। ਚੀਨ ਇੱਕ ਸ਼ਾਂਤੀ ਪਸੰਦ ਦੇਸ਼ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News