ਸਾਵਧਾਨ! ਬੱਚਿਆਂ ਨੂੰ ਕੁੱਟਣ ਵਾਲੇ ਮਾਪੇ ਹੋ ਜਾਣ ਸਤਰਕ, ਅਧਿਐਨ 'ਚ ਹੋਇਆ ਇਹ ਖ਼ੁਲਾਸਾ

Wednesday, Jun 30, 2021 - 05:59 PM (IST)

ਲੰਡਨ (ਭਾਸ਼ਾ) - ਬੱਚਿਆਂ ਦੇ ਵਿਵਹਾਰ ਨੂੰ ਸੁਧਾਰਨ ਲਈ ਉਨ੍ਹਾਂ ਨੂੰ ਥੱਪੜ ਮਾਰਨਾ ਜਾਂ ਕੁੱਟਣਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਇਹ ਇਕ ਨਵੀਂ ਸਮੱਸਿਆ ਜ਼ਰੂਰ ਪੈਦਾ ਕਰ ਦਿੰਦਾ ਹੈ। ਅਜਿਹਾ ਕਰਨ ਨਾਲ ਬੱਚਿਆਂ ਦੇ ਵਿਵਹਾਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਗੱਲ ਯੂਨੀਵਰਸਿਟੀ ਕਾਲਜ ਲੰਡਨ (ਯੂ .ਸੀ.ਐਲ.) ਅਤੇ ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਵੱਲੋਂ ਕੀਤੇ ਅਧਿਐਨ ਵਿਚ ਸਾਹਮਣੇ ਆਈ ਹੈ, ਜਿਸਨੇ ਇਸ ਮੁੱਦੇ 'ਤੇ 20 ਸਾਲਾਂ ਦੇ ਅਧਿਐਨ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਅਧਿਐਨ 'ਦਿ ਲਾਸੈਂਟ' ਜਨਰਲ ਵਿਚ ਪ੍ਰਕਾਸ਼ਤ ਹੋਇਆ ਅਤੇ ਇਸ ਅਧਿਐਨ ਵਿਚ ਦੁਨੀਆ ਭਰ ਦੇ 69 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਨੇ ਬੱਚਿਆਂ 'ਤੇ ਇਕ ਅਰਸੇ ਤੱਕ ਨਜ਼ਰ ਰੱਖੀ ਅਤੇ ਸਰੀਰਕ ਸਜ਼ਾ ਅਤੇ ਇਸ ਦੇ ਨਤੀਜਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।

ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

ਅਜਿਹਾ ਕਿਹਾ ਗਿਆ ਕਿ ਦੁਨੀਆ ਭਰ ਵਿਚ 2 ਤੋਂ 4 ਸਾਲ ਦੀ ਉਮਰ ਦੇ ਲਗਭਗ ਦੋ-ਤਿਹਾਈ (63%) ਕਰੀਬ 25 ਕਰੋੜ ਬੱਚੇ ਆਪਣੇ ਮਾਪਿਆਂ ਜਾਂ ਦੇਖ਼ਭਾਲ ਕਰਨ ਵਾਲਿਆਂ ਵੱਲੋਂ ਸਰੀਰਕ ਸਜ਼ਾ ਦਾ ਸਾਹਮਣਾ ਕਰਦੇ ਹਨ। ਇਸ ਸਮੀਖਿਆ ਅਧਿਐਨ ਦੀ ਮੁੱਖ ਲੇਖਕਾ ਅਤੇ ਯੂ.ਸੀ.ਐਲ. ਦੀ ਮਹਾਂਮਾਰੀ ਵਿਗਿਆਨ ਅਤੇ ਜਨਤਕ ਸਿਹਤ ਦੀ ਡਾਕਟਰ ਅੰਜਾ ਹੈਲਨ ਨੇ ਦੱਸਿਆ, 'ਸਰੀਰਕ ਸਜ਼ਾ ਬੇਅਸਰ ਅਤੇ ਨੁਕਸਾਨਦੇਹ ਹੈ ਅਤੇ ਇਸ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਲਾਭ ਨਹੀਂ ਮਿਲਦਾ ਹੈ।' ਉਨ੍ਹਾਂ ਕਿਹਾ, 'ਅਸੀਂ ਸਰੀਰਕ ਸਜ਼ਾ ਅਤੇ ਵਿਵਹਾਰ ਸਬੰਦੀ ਸਮੱਸਿਆਵਾਂ ਜਿਵੇਂ ਹਮਲਾਵਰਤਾ ਦੇ ਵਿਚਕਾਰ ਇਕ ਸਬੰਧ ਵੇਖਦੇ ਹਾਂ।  ਸਰੀਰਕ ਸਜ਼ਾ ਦੇਣ ਨਾਲ ਬੱਚਿਆਂ ਵਿਚ ਲਗਾਤਾਰ ਇਸ ਤਰ੍ਹਾਂ ਦੇ ਵਿਵਹਾਰ ਸਬੰਧੀ ਸਮੱਸਿਆਵਾਂ ਵਧਣ ਦਾ ਖ਼ਦਸ਼ਾ ਰਹਿੰਦਾ ਹੈ।’ ਉਨ੍ਹਾਂ ਦੱਸਿਆ, ‘ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ, ਉਨ੍ਹਾਂ ਵਿਚ ਹਿੰਸਾ ਦੇ ਜ਼ਿਆਦਾ ਗੰਭੀਰ ਪੱਧਰ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।’

ਇਹ ਵੀ ਪੜ੍ਹੋ: ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ

ਹੁਣ ਤੱਕ ਸਕਾਟਲੈਂਡ ਅਤੇ ਵੇਲਜ਼ ਸਮੇਤ 62 ਦੇਸ਼ਾਂ ਵਿਚ ਅਜਿਹੀਆਂ ਪ੍ਰਥਾਵਾਂ 'ਤੇ ਪਾਬੰਦੀ ਲਗਾਈ ਗਈ ਹੈ, ਅਤੇ ਮਾਹਰ ਮੰਗ ਕਰ ਰਹੇ ਹਨ ਕਿ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਸਮੇਤ ਸਾਰੇ ਦੇਸ਼ਾਂ 'ਚ ਘਰ ਸਮੇਤ ਹੋਰ ਥਾਵਾਂ 'ਤੇ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ 'ਤੇ ਪਾਬੰਦੀ ਲਗਾਈ ਜਾਵੇ। ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਦੀ ਪ੍ਰੋਫੈਸਰ ਅਤੇ ਅਧਿਐਨ ਦੇ ਸੀਨੀਅਰ ਲੇਖਕਾ ਐਲਿਜ਼ਾਬੈਥ ਗ੍ਰੇਸੋਫ ਨੇ ਕਿਹਾ, 'ਮਾਪੇ ਇਹ ਸਮਝ ਕੇ ਬੱਚਿਆਂ ਨੂੰ ਸਰੀਰਕ ਸਜ਼ਾ ਦਿੰਦੇ ਹਨ ਕਿ ਇਸ ਨਾਲ ਬੱਚਿਆਂ ਦੇ ਵਿਵਹਾਰ ਵਿਚ ਸਕਾਰਾਤਮਕ ਤਬਦੀਲੀ ਆਏਗੀ ਪਰ ਸਾਡਾ ਅਧਿਐਨ ਸਪੱਸ਼ਟ ਤੌਰ 'ਤੇ ਸਬੂਤ ਪੇਸ਼ ਕਰਦਾ ਹੈ ਕਿ ਸਰੀਰਕ ਸਜ਼ਾ ਨਾਲ ਬੱਚਿਆਂ ਦੇ ਵਿਵਹਾਰ 'ਚ ਤਬਦੀਲੀ ਨਹੀਂ ਹੁੰਦੀ, ਸਗੋਂ ਇਸ ਨਾਲ ਉਨ੍ਹਾਂ ਦਾ ਵਿਵਹਾਰ ਹੋਰ ਖ਼ਰਾਬ ਹੋ ਜਾਂਦਾ ਹੈ। ਸਰੀਰਕ ਸਜ਼ਾ ਕਾਰਨ ਬੱਚਿਆਂ ਦੇ ਵਿਵਹਾਰ ਵਿਚ ਦੋ ਨਕਾਰਾਤਮਕ ਤਬਦੀਲੀਆਂ ਆਉਂਦੀਆਂ ਹਨ, ਉਸ ਦਾ ਬੱਚਿਆਂ ਦੇ ਲਿੰਗ, ਜਾਤੀ ਜਾਂ ਉਨ੍ਹਾਂ ਦੀ ਦੇਖ਼ਭਾਲ ਕਰਨ ਵਾਲਿਆਂ ਦੇ ਸੰਪੁਰਨ ਤਰੀਕੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News