ਮੱਛੀ ਫੈਕਟਰੀ ''ਚ ਅਚਾਨਕ ਆਇਆ ਭਾਲੂ, ਡਰ ਕੇ ਭੱਜੇ ਵਰਕਰ
Tuesday, Jul 30, 2019 - 03:53 PM (IST)

ਓਖਾ (ਏਜੰਸੀ)- ਰੂਸ ਦੇ ਓਖਾ ਵਿਚ ਇਕ ਮੱਛੀ ਪੈਕਿੰਗ ਫੈਕਟਰੀ ਵਿਚ ਭੁੱਖਾ ਗ੍ਰਿ਼ਜ਼ਲੀ ਭਾਲੂ ਆ ਗਿਆ, ਜਿਸ ਨੂੰ ਦੇਖ ਕੇ ਫੈਕਟਰੀ ਵਿਚ ਕੰਮ ਕਰਨ ਵਾਲੇ ਵਰਕਰ ਤੁਰੰਤ ਜਾਨ ਬਚਾਉਂਦੇ ਹੋਏ ਉਥੋਂ ਬਾਹਰ ਨੂੰ ਭੱਜ ਗਏ। ਇਹ ਸਾਰੀ ਘਟਨਾ ਫੈਕਟਰੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਦਰਅਸਲ ਭਾਲੂ ਨੂੰ ਫੈਕਟਰੀ ਵਿਚੋਂ ਮੱਛੀਆਂ ਦੀ ਗੰਦ ਆ ਰਹੀ ਸੀ, ਜਿਸ ਨੂੰ ਸੁੰਘਦਾ ਹੋਇਆ ਭਾਲੂ ਸਿੱਧਾ ਫੈਕਟਰੀ ਵਿਚ ਆ ਪੁੱਜਾ। ਫੈਕਟਰੀ ਵਿਚ ਵਰਕਰ ਆਪਣੇ ਧਿਆਨ ਵਿਚ ਕੰਮ ਕਰ ਰਹੇ ਸਨ, ਜਦੋਂ ਹੀ ਭਾਲੂ ਫੈਕਟਰੀ ਅੰਦਰ ਦਾਖਲ ਹੋਇਆ ਤਾਂ ਉਹ ਵਰਕਰਾਂ ਨੂੰ ਦੇਖ ਪਿੱਛੇ ਨੂੰ ਮੁੜ ਗਿਆ, ਜਿਸ ਤੋਂ ਵਰਕਰ ਵੀ ਡਰ ਗਏ ਅਤੇ ਉਹ ਫੈਕਟਰੀ ਵਿਚੋਂ ਬਾਹਰ ਨਿਕਲ ਗਏ। ਖੁਸ਼ਕਿਸਮਤੀ ਇਹ ਰਹੀ ਕਿ ਭਾਲੂ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ। ਘਟਨਾ ਐਤਵਾਰ ਦੀ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤੱਕ 76,000 ਲੋਕ ਵੇਖ ਚੁੱਕੇ ਹਨ।