ਬੀ.ਸੀ. ''ਚ ਕ੍ਰਿਸਟੀ ਕਲਾਰਕ ਨੇ ਘੱਟ ਗਿਣਤੀ ਸਰਕਾਰ ਦੀ ਪ੍ਰੀਮੀਅਰ ਵਜੋਂ ਚੁੱਕੀ ਸਹੁੰ

Friday, Jun 09, 2017 - 11:47 AM (IST)

ਬੀ.ਸੀ. ''ਚ ਕ੍ਰਿਸਟੀ ਕਲਾਰਕ ਨੇ ਘੱਟ ਗਿਣਤੀ ਸਰਕਾਰ ਦੀ ਪ੍ਰੀਮੀਅਰ ਵਜੋਂ ਚੁੱਕੀ ਸਹੁੰ

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਲਗਭਗ 65 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੇ ਚੋਣ ਨਤੀਜੇ ਦੇਖਣ ਨੂੰ ਮਿਲੇ ਹਨ, ਜਿਸ 'ਚ ਗਠਜੋੜ ਪਾਰਟੀ ਦੀ ਸਰਕਾਰ ਬਣੀ ਹੈ। ਵੀਰਵਾਰ ਨੂੰ ਕ੍ਰਿਸਟੀ ਕਲਾਰਕ ਨੂੰ ਰਸਮੀ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵਜੋਂ ਸਹੁੰ ਚੁਕਾਈ ਗਈ।
9 ਮਈ ਨੂੰ ਹੋਈਆਂ ਚੋਣਾਂ 'ਚ ਵੋਟਰਾਂ ਨੇ 43 ਲਿਬਰਲਾਂ, 41 ਐਨ.ਡੀ.ਪੀ. ਮੈਂਬਰਾਂ ਤੇ ਤਿੰਨ ਗ੍ਰੀਨ ਪਾਰਟੀ ਉਮੀਦਵਾਰਾਂ ਨੂੰ ਪਿਛਲੇ ਮਹੀਨੇ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਚੁਣਿਆ ਪਰ ਇੱਥੇ ਹੀ ਸਾਰੀ ਗੜਬੜ ਹੋ ਗਈ । 87 ਸੀਟਾਂ ਵਾਲੀ ਵਿਧਾਨਸਭਾ ਵਿੱਚ ਲਿਬਰਲ ਇੱਕ ਸੀਟ ਤੋਂ ਮਾਰ ਖਾ ਗਏ ਤੇ ਇਸੇ ਕਾਰਨ ਉਹ ਬਹੁਮਤ ਹਾਸਲ ਕਰਨ ਤੋਂ ਵਾਂਝੇ ਰਹਿ ਗਏ।
ਵਿਧਾਨਸਭਾ ਦੇ ਕਲਰਕ ਕ੍ਰੇਗ ਜੇਮਜ਼ ਨੇ ਲਿਬਰਲ ਕਾਕਸ ਦੇ ਮੈਂਬਰਾਂ ਨੂੰ ਦੱਸਿਆ ਕਿ 1952 ਵਿੱਚ ਵੀ ਵਿਧਾਨਸਭਾ ਵਿੱਚ ਇਹੋ ਜਿਹਾ ਹੀ ਰਹੱਸ ਤੇ ਉਤਸ਼ਾਹ ਵਾਲਾ ਮਾਹੌਲ ਸੀ ਤੇ ਅੱਜ ਵੀ ਇਹੋ ਸੱਭ ਕੁੱਝ ਹੋ ਰਿਹਾ ਹੈ।
ਲਿਬਰਲ ਪਿਛਲੇ 16 ਸਾਲਾਂ ਤੋਂ ਇੱਥੇ ਸੱਤਾ ਉੱਤੇ ਕਾਬਜ ਹਨ। ਬੀ.ਸੀ. ਵਿਧਾਨਸਭਾ ਦੀ ਕਾਰਵਾਈ 22 ਜੂਨ ਨੂੰ ਸ਼ੁਰੂ ਕੀਤੀ ਜਾਵੇਗੀ।


Related News