ਉਈਗਰ ਮੁਸਲਿਮਾਂ 'ਤੇ ਰਿਪੋਰਟਿੰਗ ਕਰਨ ਵਾਲੇ BBC ਦੇ ਪੱਤਰਕਾਰ ਨੇ ਧਮਕੀਆਂ ਤੋਂ ਤੰਗ ਆ ਕੇ ਛੱਡਿਆ ਚੀਨ
Sunday, Apr 04, 2021 - 01:28 PM (IST)
ਬੀਜਿੰਗ - ਚੀਨ ਵਿਚ ਸ਼ੀ ਜਿਨਪਿੰਗ ਸਰਕਾਰ ਖਿਲਾਫ ਅਵਾਜ਼ ਚੁੱਕਣ ਵਾਲੇ ਪੱਤਰਕਾਰਾਂ ਨੂੰ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ.ਬੀ.ਸੀ. ਦੇ ਇੱਕ ਪੱਤਰਕਾਰ ਨੂੰ ਚੀਨੀ ਅਧਿਕਾਰੀਆਂ ਦੀਆਂ ਧਮਕੀਆਂ ਅਤੇ ਪ੍ਰੇਸ਼ਾਨੀਆਂ ਤੋਂ ਬਾਅਦ ਪਰਿਵਾਰ ਸਮੇਤ ਦੇਸ਼ ਛੱਡ ਕੇ ਜਾਣਾ ਪਿਆ। ਬੀ.ਬੀ.ਸੀ. ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਜੌਨ ਸਡਵਰਥ ਚੀਨ ਵਿਚ ਉਸ ਦੇ ਪੱਤਰਕਾਰ ਸਨ ਅਤੇ ਉਨ੍ਹਾਂ ਨੂੰ ਚੀਨੀ ਅਧਿਕਾਰੀਆਂ ਦੁਆਰਾ ਉਈਗਰ ਮੁਸਲਮਾਨਾਂ ਬਾਰੇ ਰਿਪੋਰਟ ਕਰਨ ਲਈ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੂੰ ਚੀਨ ਛੱਡਣ ਦਾ ਫੈਸਲਾ ਲੈਣਾ ਪਿਆ। ਉਹ ਸੁਰੱਖਿਆ ਕਾਰਨਾਂ ਕਰਕੇ ਚੀਨ ਤੋਂ ਤਾਇਵਾਨ ਪਹੁੰਚ ਗਿਆ ਹੈ। ਵਿਦੇਸ਼ੀ ਪੱਤਰ ਪ੍ਰੇਰਕ ਕਲੱਬ ਆਫ ਚਾਈਨਾ ਨੇ ਕਿਹਾ ਹੈ ਕਿ ਜੌਨ ਅਤੇ ਉਸ ਦੀ ਪਤਨੀ ਵੋਨੇ ਮੁਰੇ, ਜੋ ਆਇਰਿਸ਼ ਬ੍ਰਾਡਕਾਸਟਰ ਆਰਟੀਈ ਪੱਤਰ ਪ੍ਰੇਰਕ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਸੀ।
ਇਹ ਵੀ ਪੜ੍ਹੋ : ਭਾਰਤ ਤੋਂ ਕਪਾਹ ਦਰਾਮਦ ਸ਼ੁਰੂ ਕਰਨ ਲਈ ਪਾਕਿਸਤਾਨ ਨੇ ਰੱਖੀ ਇਹ ਵੱਡੀ ਸ਼ਰਤ
ਜੌਨ ਨੇ ਚੀਨੀ ਅਧਿਕਾਰੀਆਂ ਦਾ ਉਹ ਸੱਚ ਉਜਾਗਰ ਕੀਤਾ ਸੀ ਜੋ ਉਹ ਦੁਨੀਆ ਤੋਂ ਲੁਕਾਣਾ ਚਾਹੁੰਦੇ ਸਨ। ਜੌਨ ਨੇ 9 ਸਾਲ ਤੱਕ ਚੀਨ ਵਿਚ ਉਈਗਰ ਮੁਸਲਮਾਨਾਂ ਉੱਤੇ ਅੱਤਿਆਚਾਰ ਦੀਆਂ ਕਈ ਰਿਪੋਰਟਾਂ ਦਿੱਤੀਆਂ। ਉਸ ਨੂੰ ਪਿਛਲੇ ਸਾਲ ਸਿਨਜਿਆਂਗ ਵਿਚ ਹੋਏ ਤਸ਼ੱਦਦ ਕੈਂਪਾਂ ਦੀ ਰਿਪੋਰਟ ਕਰਨ ਲਈ ਜਾਰਜ ਪੋਲਕ ਅਵਾਰਡ ਨਾਲ ਵੀ ਨਵਾਜਿਆ ਗਿਆ ਸੀ।
ਇਹ ਵੀ ਪੜ੍ਹੋ : ਤਨਖ਼ਾਹ ਦੇ ਮਾਮਲੇ 'ਚ ਬ੍ਰਿਟੇਨ ਦੀ ਇਸ ਬੀਬੀ ਨੇ ਸੁੰਦਰ ਪਿਚਾਈ ਤੇ ਐਲਨ ਮਸਕ ਨੂੰ ਵੀ ਛੱਡਿਆ ਪਿੱਛੇ
ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੂਆ ਚੂਨਿੰਗ ਨੇ ਕਿਹਾ ਕਿ ਅਸੀਂ ਕਦੇ ਜੌਨ ਨੂੰ ਧਮਕੀ ਨਹੀਂ ਦਿੱਤੀ। ਉਸ ਨੂੰ ਜੌਨ ਦੇ ਦੇਸ਼ ਛੱਡਣ ਦਾ ਕਾਰਨ ਪਤਾ ਨਹੀਂ ਹੈ। ਹਾਲ ਹੀ ਵਿਚ ਅਮਰੀਕਾ ਨੇ ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਅਤੇ ਹੋਰ ਨਸਲੀ ਅਤੇ ਧਾਰਮਿਕ ਘੱਟਗਿਣਤੀ ਸਮੂਹਾਂ ਖ਼ਿਲਾਫ਼ ਚੀਨੀ ਕਾਰਵਾਈਆਂ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਵਿਰੁੱਧ ਅਪਰਾਧ ਹੋਣ ਦੇ ਕਈ ਸਬੂਤ ਮਿਲੇ ਹਨ।
ਇਹ ਵੀ ਪੜ੍ਹੋ : ਸਰੋਂ ਅਤੇ ਰਿਫਾਇੰਡ ਨੇ ਵਿਗਾੜਿਆ ਰਸੋਈ ਦਾ ਬਜਟ, ਆਲੂ-ਪਿਆਜ਼ ਅਤੇ ਟਮਾਟਰ ਪੂੰਝ ਰਹੇ ਹੰਝੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।