BBC ਦੀ ਐਂਕਰ ਨੇ ਲਾਈਵ TV 'ਤੇ ਕਰ ਦਿੱਤਾ ਅਸ਼ਲੀਲ ਇਸ਼ਾਰਾ, ਮਚਿਆ ਬਵਾਲ

Friday, Dec 08, 2023 - 05:01 PM (IST)

BBC ਦੀ ਐਂਕਰ ਨੇ ਲਾਈਵ TV 'ਤੇ ਕਰ ਦਿੱਤਾ ਅਸ਼ਲੀਲ ਇਸ਼ਾਰਾ, ਮਚਿਆ ਬਵਾਲ

ਇੰਟਰਨੈਸ਼ਨਲ ਡੈਸਕ- BBC ਦੇ ਲਾਈਵ ਸ਼ੋਅ ਵਿਚ ਟੀ. ਵੀ. ਐਂਕਰ ਮਰੀਅਮ ਮੋਸ਼ਰੀ ਇਕ ਅਸ਼ਲੀਲ ਇਸ਼ਾਰਾ ਕਰਦੀ ਹੋਈ ਨਜ਼ਰ ਆਈ ਹੈ। ਮੋਸ਼ਰੀ ਨੇ ਲਾਈਵ TV 'ਤੇ ਵਿਚਕਾਰਲੀ ਉਂਗਲ ਵਿਖਾਈ। ਇਸ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਐਂਕਰ ਦੀ ਇਸ ਹਰਕਤ 'ਤੇ BBC ਨੇ ਵੀ ਨੇ ਅਫਸੋਸ ਪ੍ਰਗਟ ਕੀਤਾ ਹੈ। BBC ਨੇ ਕਿਹਾ ਕਿ ਇਹ ਇਕ ਨਾ-ਮਨਜ਼ੂਰਯੋਗ ਘਟਨਾ ਸੀ। ਅਸੀਂ ਇਸ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਬਣਦੀ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ-  ਦਾਜ 'ਚ ਸੋਨਾ ਤੇ ਜ਼ਮੀਨ ਨਹੀਂ ਮਿਲਿਆ ਤਾਂ ਤੋੜਿਆ ਰਿਸ਼ਤਾ, ਰੁਆ ਦੇਵੇਗਾ ਮਹਿਲਾ ਡਾਕਟਰ ਦਾ ਸੁਸਾਈਡ ਨੋਟ

This isn’t satire, an actual BBC News presenter got caught giving the middle finger live.

Maryam Moshiri summing up the professionalism currently at the BBC. pic.twitter.com/QoJ4FT133J

— Chris Rose (@ArchRose90) December 7, 2023

 

ਮਰੀਅਮ ਨੇ ਕੀਤਾ ਅਸ਼ਲੀਲ ਇਸ਼ਾਰਾ

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਲਾਈਵ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕਾਊਟਡਾਊਨ ਚੱਲ ਰਿਹਾ ਸੀ ਤਾਂ ਸਕ੍ਰੀਨ 'ਤੇ ਟੀ. ਵੀ. ਐਂਕਰ ਮਰੀਅਮ ਨਜ਼ਰ ਆਉਂਦੀ ਹੈ। ਅਚਾਨਕ ਮਰੀਅਮ ਨੇ ਆਪਣਾ ਸਿਰ ਚੁੱਕਿਆ ਅਤੇ ਵਿਚਕਾਰਲੀ ਉਂਗਲ ਵਿਖਾਈ। ਹਾਲਾਂਕਿ ਮਰੀਅਮ ਨੂੰ ਜਿਵੇਂ ਇਹ ਅਹਿਸਾਸ ਹੋਇਆ ਕਿ ਕੁਝ ਗਲਤ ਹੋ ਗਿਆ ਹੈ ਤਾਂ ਉਨ੍ਹਾਂ ਨੇ ਤੁਰੰਤ ਖ਼ੁਦ ਨੂੰ ਸੰਭਾਲਿਆ ਅਤੇ ਨਿਊਜ਼ ਪੜ੍ਹਨਾ ਸ਼ੁਰੂ ਕੀਤਾ। ਬਾਅਦ 'ਚ ਵੀਡੀਓ ਵਾਇਰਲ ਹੋਣ 'ਤੇ ਇਸ 'ਤੇ ਸਫਾਈ ਦਿੱਤੀ।

ਇਹ ਵੀ ਪੜ੍ਹੋ- 5 ਸਾਲਾਂ 'ਚ ਵਿਦੇਸ਼ ਪੜ੍ਹਨ ਗਏ 400 ਤੋਂ ਵਧੇਰੇ ਭਾਰਤੀਆਂ ਦੀ ਮੌਤ, ਕੈਨੇਡਾ-ਇੰਗਲੈਂਡ ਦੇ ਅੰਕੜੇ ਹੈਰਾਨੀਜਨਕ

PunjabKesari

ਇਹ ਇਕ ਨਿੱਜੀ ਮਜ਼ਾਕ ਸੀ

ਮਰੀਅਮ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ ਇਕ ਨਿੱਜੀ ਮਜ਼ਾਕ ਸੀ। ਉਨ੍ਹਾਂ ਨੇ ਕਿਹਾ ਸਭ ਨੂੰ ਨਮਸਕਾਰ, ਕੱਲ੍ਹ ਸਮਾਂ ਖਤਮ ਹੋਣ ਤੋਂ ਠੀਕ ਪਹਿਲਾਂ ਮੈਂ ਗੈਲਰੀ 'ਚ ਟੀਮ ਨਾਲ ਮਜ਼ਾਕ ਕਰ ਰਹੀ ਸੀ। ਮੈਂ ਕਾਊਂਟਡਾਊਨ ਦਾ ਦਿਖਾਵਾ ਕਰ ਰਹੀ ਸੀ ਕਿਉਂਕਿ ਨਿਰਦੇਸ਼ਕ ਮੈਨੂੰ 10-0 ਤੋਂ ਕਾਊਂਟ ਕਰਵਾ ਰਿਹਾ ਸੀ। ਇਸ ਦੌਰਾਨ ਮੈਂ ਉਂਗਲਾਂ ਵੀ ਦਿਖਾ ਰਹੀ ਸੀ। 

ਜਦੋਂ ਅਸੀਂ 1 'ਤੇ ਪਹੁੰਚ ਗਏ, ਮੈਂ ਇਕ ਮਜ਼ਾਕ ਦੇ ਤੌਰ 'ਤੇ ਆਪਣੀ ਉਂਗਲ ਨੂੰ ਘੁਮਾ ਲਿਆ ਅਤੇ ਮੈਨੂੰ ਅਹਿਸਾਸ ਨਹੀਂ ਹੋਇਆ ਕਿ ਇਹ ਕੈਮਰੇ 'ਚ ਕੈਦ ਹੋ ਗਿਆ। ਇਹ ਟੀਮ ਦੇ ਨਾਲ ਇਕ ਨਿੱਜੀ ਮਜ਼ਾਕ ਸੀ ਅਤੇ ਮੈਨੂੰ ਅਫਸੋਸ ਹੈ ਕਿ ਇਹ ਪ੍ਰਸਾਰਿਤ ਹੋਇਆ ਹੈ। ਅਜਿਹਾ ਕਰਨ ਦਾ ਮੇਰਾ ਇਰਾਦਾ ਨਹੀਂ ਸੀ ਅਤੇ ਜੇਕਰ ਮੈਂ ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਕੀਤਾ ਹੈ ਤਾਂ ਮੈਂ ਮੁਆਫ਼ੀ ਚਾਹੁੰਦੀ ਹਾਂ।

ਇਹ ਵੀ ਪੜ੍ਹੋ- 3 ਸੂਬਿਆਂ ਦੇ CM ’ਤੇ ਸਸਪੈਂਸ ਬਰਕਰਾਰ, ਕਾਂਗਰਸ ਦਾ ਤੰਜ਼- BJP ਨੂੰ ਬਰਾਤ ਦੇ ਲਾੜੇ ਅਜੇ ਤੱਕ ਨਹੀਂ ਮਿਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News