ਇਸ ਬੱਚੀ ਦੇ ਚਿਹਰੇ ''ਤੇ ਹੈ ''ਬੈਟਮੈਨ ਜਿਹਾ ਬਰਥਮਾਰਕ'', ਡਾਕਟਰਾਂ ਨੇ ਦੱਸਿਆ ਕਾਰਨ

12/06/2019 9:58:20 PM

ਫਲੋਰਿਡਾ- ਵੈਸੇ ਤਾਂ ਹਰ ਬੱਚਾ ਖਾਸ ਹੁੰਦਾ ਹੈ ਪਰ ਕੁਝ ਬੱਚਿਆਂ ਦੇ ਜਨਮ ਦੇ ਨਾਲ ਹੀ ਸਰੀਰ 'ਤੇ ਕੋਈ ਨਿਸ਼ਾਨ ਵੀ ਹੁੰਦਾ ਹੈ, ਜਿਸ ਨੂੰ ਬਰਥਮਾਰਕ ਕਿਹਾ ਜਾਂਦਾ ਹੈ। ਆਮਕਰਕੇ ਇਹਨਾਂ 'ਤੇ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਹਨ ਪਰ ਕਈ ਵਾਰ ਇਹ ਬਰਥਮਾਰਕ ਦੂਰ ਤੋਂ ਹੀ ਦਿਖ ਜਾਂਦੇ ਹਨ। ਕੁਝ ਅਜਿਹਾ ਮਾਮਲਾ ਹੈ ਲੂਨਾ ਦਾ, ਜਿਸ ਦੇ ਚਿਹਰੇ 'ਤੇ ਬੈਟਮੈਨ ਦੇ ਮਾਸਕ ਜਿਹਾ ਬਰਥਮਾਰਕ ਹੈ। ਹਾਲਾਂਕਿ ਉਸ ਦੇ ਚਿਹਰੇ 'ਤੇ ਹੀ ਇਹ ਬਰਥਮਾਰਕ ਹੋਣ ਦੇ ਕਾਰਨ ਇਹ ਭੱਦਾ ਦਿਖਦਾ ਸੀ, ਲਿਹਾਜ਼ਾ ਉਸ ਦੇ ਮਾਤਾ-ਪਿਤਾ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਡਾਕਟਰਾਂ ਨਾਲ ਸੰਪਰਕ ਕੀਤਾ।

ਲੂਨਾ ਦੀ ਮਾਂ ਕੈਰੋਲ ਫੇਨਰ ਬਿਹਤਰੀਨ ਸਰਜਨ ਦੀ ਤਲਾਸ਼ ਵਿਚ ਲੂਨਾ ਨੂੰ ਲੈ ਕੇ ਫਲੋਰਿਡਾ ਤੋਂ ਰੂਸ ਤੱਕ ਚਲੀ ਗਈ। ਅਸਲ ਵਿਚ ਫੇਨਰ ਨੂੰ ਜੋ ਹੋਇਆ ਹੈ, ਉਹ ਜਨਮਜਾਤ ਮੇਲਾਨੋਸਾਈਟਸ ਨੇਵਸ ਹੈ ਤੇ ਇਹ ਚਮੜੀ ਵਿਚ ਅਸਧਾਰਣ ਦਾਗ ਤੇ ਧੱਬੇ ਦਾ ਕਾਰਨ ਬਣਦਾ ਹੈ। ਲੂਨਾ ਦੀ ਮਾਂ ਕੈਰੋਲ ਨੇ ਸਾਊਥ ਵੇਸਟ ਨਿਊਜ਼ ਸਰਵਿਸ ਨੂੰ ਕਿਹਾ ਕਿ ਲੂਨਾ ਦੇ ਜਨਮ ਤੋਂ ਪਹਿਲਾਂ ਮੇਰੀ ਆਖਰੀ ਅਲਟ੍ਰਾਸਾਊਂਡ ਆਮ ਸੀ। ਜਦੋਂ ਲੂਨਾ ਨੂੰ ਉਸ ਦੀ ਗੋਦ ਵਿਚ ਦਿੱਤਾ ਗਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਸੀ ਪਰ ਉਸ ਦੇ ਚਿਹਰੇ 'ਤੇ ਧੱਬੇ ਸਨ।

ਇਹਨਾ ਧੱਬਿਆਂ ਨੇ ਉਸ ਦੇ ਕਰੀਬ ਇਕ-ਤਿਹਾਈ ਚਿਹਰੇ ਨੂੰ ਢੱਕ ਰੱਖਿਆ ਸੀ। ਇਸ ਕਾਰਨ ਮੈਂ ਆਪਣੀ ਬੇਟੀ ਦੇ ਚਿਹਰੇ 'ਤੇ ਇਹ ਦਾਗ ਦੇਖ ਕੇ ਘਬਰਾ ਗਈ। ਇਸ ਨੂੰ ਸਮਝਣ ਲਈ ਡਾਕਟਰਾਂ ਨੂੰ ਲੰਬਾ ਸਮਾਂ ਲੱਗਿਆ। ਪਰ ਲੋਕ ਉਸ ਦੇ ਚਿਹਰੇ 'ਤੇ ਬੈਟਮੈਨ ਜਿਹੇ ਬਰਥਮਾਰਕ ਨੂੰ ਦੇਖ ਕੇ ਉਸ ਨੂੰ ਸੁਪਰਹੀਰੋ ਕਹਿੰਦੇ ਹਨ। ਲੂਨਾ ਦਾ ਇਕ ਇੰਸਟਾਗ੍ਰਾਮ ਅਕਾਊਂਟ ਵੀ ਹੈ, ਜਿਸ ਦਾ ਨਾਂ Luna.love.hope ਹੈ। ਖਬਰਾਂ ਮੁਤਾਬਕ ਲੂਨਾ ਦੇ ਮਾਤਾ-ਪਿਤਾ ਲੂਨਾ ਦਾ ਇਲਾਜ ਕਰਨ ਦੇ ਲਈ ਰੂਸੀ ਸਰਜਨ ਦੇ ਸੰਪਰਕ ਵਿਚ ਹਨ। ਇਸ ਦੌਰਾਨ ਅਗਲੇ 18 ਮਹੀਨਿਆਂ ਵਿਚ ਲੂਨਾ ਦੀਆਂ 6 ਤੋਂ 8 ਸਰਜੀਆਂ ਕੀਤੀਆਂ ਜਾਣਗੀਆਂ।

ਰਿਪੋਰਟਾਂ ਦੇ ਮੁਤਾਬਕ ਸਰਜਨ ਫੋਟੋਡਾਇਨਾਮਿਕ ਥੇਰੇਪੀ ਦੀ ਵਰਤੋਂ ਕਰਨਗੇ। ਲੂਨਾ ਦੇ ਮੇਲਾਨੋਸਾਈਟਸ ਨੇਵਸ ਦੇ ਇਲਾਜ ਦੇ ਲਈ ਲੇਜ਼ਰ ਰੇਡੀਏਸ਼ਨ ਦੀ ਵਰਤੋਂ ਆਨਕੋਲਾਜਿਕਲ ਬੀਮਾਰੀਆਂ ਦੇ ਇਲਾਜ ਦਾ ਇਕ ਤਰੀਕਾ ਮੰਨਿਆ ਜਾਂਦਾ ਹੈ।


Baljit Singh

Content Editor

Related News