ਜੋਹਾਨਸਬਰਗ 'ਚ ਸਭ ਤੋਂ ਵੱਡੇ BAPS ਹਿੰਦੂ ਮੰਦਰ ਦਾ ਉਦਘਾਟਨ
Wednesday, Feb 05, 2025 - 01:42 PM (IST)
ਜੋਹਾਨਸਬਰਗ (ਏਜੰਸੀ)- ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ BAPS ਸ਼੍ਰੀ ਸਵਾਮੀਨਾਰਾਇਣ ਮੰਦਰ ਅਤੇ ਸੱਭਿਆਚਾਰਕ ਕੰਪਲੈਕਸ ਦਾ ਉਦਘਾਟਨ ਇੱਕ ਸ਼ਾਨਦਾਰ ਅਤੇ ਇਤਿਹਾਸਕ ਸਮਾਰੋਹ ਨਾਲ ਕੀਤਾ ਹੋਇਆ। ਇਹ ਦੱਖਣੀ ਅਫ਼ਰੀਕਾ ਦੇ ਹਿੰਦੂ ਭਾਈਚਾਰੇ ਲਈ ਇੱਕ ਮਹੱਤਵਪੂਰਨ ਪਲ ਸਾਬਤ ਹੋਇਆ।
ਇਹ ਵੀ ਪੜ੍ਹੋ: ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਕੈਂਸਰ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ
ਇਸ ਉਦਘਾਟਨ ਸਮਾਰੋਹ ਦੀ ਸ਼ੁਰੂਆਤ 1 ਫਰਵਰੀ (ਸ਼ਨੀਵਾਰ) ਨੂੰ ਇੱਕ ਵਿਸ਼ਾਲ ਨਗਰ ਯਾਤਰਾ (ਸ਼ੋਭਾ ਯਾਤਰਾ) ਨਾਲ ਹੋਈ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਭਜਨ, ਕੀਰਤਨ, ਨਾਚ ਅਤੇ ਵੈਦਿਕ ਮੰਤਰਾਂ ਦੇ ਜਾਪ ਨਾਲ ਜਸ਼ਨ ਮਨਾਇਆ। ਇਸ ਤੋਂ ਬਾਅਦ 2 ਫਰਵਰੀ (ਐਤਵਾਰ) ਨੂੰ ਮਹੰਤ ਸਵਾਮੀ ਮਹਾਰਾਜ ਦੀ ਅਗਵਾਈ ਹੇਠ ਪਵਿੱਤਰ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਹੋਈ। ਇਸ ਨਾਲ ਇਹ ਮੰਦਿਰ ਅਧਿਕਾਰਤ ਤੌਰ 'ਤੇ ਅਧਿਆਤਮਿਕਤਾ ਅਤੇ ਬ੍ਰਹਮਤਾ ਦਾ ਕੇਂਦਰ ਬਣ ਗਿਆ। ਇਹ ਮੰਦਿਰ ਸਿਰਫ਼ ਇੱਕ ਭੌਤਿਕ ਢਾਂਚਾ ਨਹੀਂ ਹੈ, ਸਗੋਂ BAPS ਪਰੰਪਰਾ ਦੀ ਸਾਲਾਂ ਦੀ ਭਗਤੀ, ਤਿਆਗ ਅਤੇ ਸਮਰਪਣ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਟਰੰਪ ਨੂੰ ਸਤਾ ਰਿਹੈ ਕਤਲ ਦਾ ਡਰ, ਈਰਾਨ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ- ਤਬਾਹ ਕਰ ਦਵਾਂਗਾ
ਇੱਥੇ ਦੱਸ ਦੇਈਏ ਕਿ ਅਫਰੀਕਾ ਵਿੱਚ ਇਹ ਸ਼ਾਨਦਾਰ ਮੰਦਰ 14.5 ਏਕੜ ਜ਼ਮੀਨ ‘ਤੇ ਬਣਿਆ ਹੈ ਅਤੇ ਇਸ ਵਿੱਚ 34,000 ਵਰਗ ਮੀਟਰ ਸੱਭਿਆਚਾਰਕ ਕੇਂਦਰ, 3000 ਸੀਟਾਂ ਵਾਲਾ ਆਡੀਟੋਰੀਅਮ, 2000 ਸੀਟਾਂ ਵਾਲਾ ਬੈਂਕੁਇਟ ਹਾਲ, ਇੱਕ ਖੋਜ ਸੰਸਥਾ, ਕਲਾਸਰੂਮ, ਪ੍ਰਦਰਸ਼ਨੀ ਅਤੇ ਮਨੋਰੰਜਨ ਕੇਂਦਰ ਸਮੇਤ ਕਈ ਸਹੂਲਤਾਂ ਹਨ। ਇਹ ਮੰਦਿਰ ਕਲਾ, ਸੱਭਿਆਚਾਰ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ, ਜੋ ਹਿੰਦੂ ਪਰੰਪਰਾਵਾਂ ਦੀ ਅਮੀਰ ਵਿਰਾਸਤ ਅਤੇ ਸ਼ਾਨਦਾਰ ਕਾਰੀਗਰੀ ਨੂੰ ਦਰਸਾਉਂਦਾ ਹੈ। ਜੋਹਾਨਸਬਰਗ ਦਾ ਇਹ ਮੰਦਰ ਅਫਰੀਕਾ ਵਿੱਚ ਫੈਲੇ BAPS ਦੇ 35 ਮੰਦਰਾਂ ਵਿੱਚੋਂ ਇੱਕ ਹੈ। BAPS ਨੇ ਦੁਨੀਆ ਭਰ ਵਿੱਚ 1,300 ਤੋਂ ਵੱਧ ਮੰਦਰ ਸਥਾਪਿਤ ਕੀਤੇ ਹਨ, ਜੋ ਅਧਿਆਤਮਿਕਤਾ, ਸੱਭਿਆਚਾਰ ਅਤੇ ਸੇਵਾ ਦੇ ਪ੍ਰਮੁੱਖ ਕੇਂਦਰ ਬਣੇ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ ਜਹਾਜ਼-ਹੈਲੀਕਾਪਟਰ ਹਾਦਸਾ; ਨਦੀ 'ਚੋਂ ਸਾਰੀਆਂ 67 ਲਾਸ਼ਾਂ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8