ਬੰਗਲਾਦੇਸ਼ ''ਚ ਕੱਪੜਾ ਮਜ਼ਦੂਰਾਂ ਦੀ ਪੁਲਸ ਅਤੇ ਫੌਜ ਨਾਲ ਝੜਪ
Thursday, Oct 31, 2024 - 03:24 PM (IST)
ਢਾਕਾ (ਯੂ. ਐੱਨ. ਆਈ.)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਕਾਫਰੂਲ ਇਲਾਕੇ 'ਚ ਵੀਰਵਾਰ ਸਵੇਰੇ ਰੈਡੀਮੇਡ ਗਾਰਮੈਂਟ ਵਰਕਰਾਂ ਦੀ ਛਾਂਟੀ ਅਤੇ ਬੰਦ ਦੇ ਵਿਰੋਧ 'ਚ ਪੁਲਸ ਅਤੇ ਫੌਜ ਦੇ ਕਰਮਚਾਰੀਆਂ ਨਾਲ ਝੜਪ ਹੋ ਗਈ। ਦਿ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਾਫਰੂਲ ਥਾਣੇ ਦੇ ਅਧਿਕਾਰੀ ਕਾਜ਼ੀ ਗੁਲਾਮ ਮੁਸਤਫਾ ਦੀ ਗੱਡੀ ਸਮੇਤ ਦੋ ਪੁਲਸ ਅਤੇ ਫੌਜ ਦੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਵਿਰੋਧੀ ਗੁੱਟਾਂ ਵਿਚਾਲੇ ਝੜਪ, 11 ਲੋਕਾਂ ਦੀ ਮੌਤ
ਪੁਲਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਨੇ ਕਿਹਾ, "ਜਵਾਬ ਵਿੱਚ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਕਾਰਵਾਈ ਕੀਤੀ।" ਪੁਲਸ ਅਧਿਕਾਰੀਆਂ ਅਨੁਸਾਰ ਇੱਕ ਗਾਰਮੈਂਟ ਫੈਕਟਰੀ ਦੇ ਕਰਮਚਾਰੀ ਸਵੇਰੇ 8:30 ਵਜੇ ਦੇ ਕਰੀਬ ਛਾਂਟੀ ਅਤੇ ਫੈਕਟਰੀ ਬੰਦ ਕਰਨ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਮੀਰਪੁਰ-14 ਅਤੇ ਕਚੂਖੇਤ ਖੇਤਰਾਂ ਦੀਆਂ ਵੱਖ-ਵੱਖ ਫੈਕਟਰੀਆਂ ਦੇ ਕਰਮਚਾਰੀ ਵੀ ਉਨ੍ਹਾਂ ਨਾਲ ਸ਼ਾਮਲ ਹੋ ਗਏ। ਰਿਪੋਰਟਾਂ ਮੁਤਾਬਕ ਹਿੰਸਾ ਸਵੇਰੇ 10 ਵਜੇ ਤੱਕ ਜਾਰੀ ਰਹੀ। ਹਾਲਾਂਕਿ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਵਾਹਨਾਂ ਵਿੱਚ ਲਗਾਈ ਗਈ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਦੀਆਂ ਦੋ ਯੂਨਿਟਾਂ ਮੌਕੇ ’ਤੇ ਕੰਮ ਕਰ ਰਹੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।