ਬੰਗਲਾਦੇਸ਼ : ਝੌਂਪੜੀਆਂ 'ਚ ਲੱਗੀ ਅੱਗ, 10,000 ਲੋਕ ਬੇਘਰ

08/18/2019 3:46:14 PM

ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸਥਿਤ ਇਕ ਭੀੜ ਵਾਲੀ ਝੁੱਗੀ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਹਜ਼ਾਰਾਂ ਝੌਂਪੜੀਆਂ ਸੜ ਕੇ ਸਵਾਹ ਹੋ ਗਈਆਂ, ਜਿਸ ਨਾਲ ਘੱਟੋ-ਘੱਟ 10 ਹਜ਼ਾਰ ਲੋਕ ਬੇਘਰ ਹੋ ਗਏ ਹਨ। ਦਮਕਲ ਵਿਭਾਗ ਦੇ ਅਧਿਕਾਰੀ ਇਰਸ਼ਾਦ ਹੁਸੈਨ ਨੇ ਦੱਸਿਆ ਕਿ ਢਾਕਾ ਦੇ ਮੀਰਪੁਰ ਇਲਾਕੇ ਵਿਚ ਸ਼ੁੱਕਰਵਾਰ ਦੇਰ ਰਾਤ ਇਹ ਅੱਗ ਲੱਗੀ। 

PunjabKesari

ਹੁਸੈਨ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੇ ਬਾਅਦ 10,000 ਲੋਕ ਬੇਘਰ ਹੋ ਗਏ ਹਨ। ਇਨ੍ਹਾਂ ਲੋਕਾਂ ਨੇ ਨੇੜਲੇ ਸਕੂਲਾਂ ਵਿਚ ਸ਼ਰਨ ਲਈ ਹੈ, ਜੋ ਛੁੱਟੀਆਂ ਕਾਰਨ ਇਕ ਹਫਤੇ ਲਈ ਬੰਦ ਹਨ। ਹੁਸੈਨ ਨੇ ਅੱਗੇ ਦੱਸਿਆ ਕਿ ਬੇਘਰ ਹੋਏ ਲੋਕਾਂ ਨੂੰ ਖਾਣਾ-ਪੀਣਾ, ਪਾਣੀ, ਮੋਬਾਈਲ, ਟਾਇਲਟ ਅਤੇ ਬਿਜਲੀ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਥਾਈ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ।


Vandana

Content Editor

Related News