ਬੰਗਲਾਦੇਸ਼ 'ਚ ਨਹੀਂ ਰੁਕ ਰਿਹਾ ਹਿੰਦੂਆਂ ਦਾ ਕਤਲੇਆਮ ! ਹੁਣ ਸੁੱਤੇ ਪਏ ਨੌਜਵਾਨ ਨੂੰ ਲਗਾ'ਤੀ ਅੱਗ

Sunday, Jan 25, 2026 - 11:11 AM (IST)

ਬੰਗਲਾਦੇਸ਼ 'ਚ ਨਹੀਂ ਰੁਕ ਰਿਹਾ ਹਿੰਦੂਆਂ ਦਾ ਕਤਲੇਆਮ ! ਹੁਣ ਸੁੱਤੇ ਪਏ ਨੌਜਵਾਨ ਨੂੰ ਲਗਾ'ਤੀ ਅੱਗ

ਢਾਕਾ : ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਨਰਸਿੰਗਦੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 23 ਸਾਲਾ ਹਿੰਦੂ ਨੌਜਵਾਨ ਨੂੰ ਬੇਹੱਦ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਪਰਾਧੀਆਂ ਨੇ ਨੌਜਵਾਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੀ ਵਰਕਸ਼ਾਪ ਵਿੱਚ ਸੌਂ ਰਿਹਾ ਸੀ।

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ; ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24k Gold

ਸੌਂਦੇ ਸਮੇਂ ਲਗਾਈ ਅੱਗ, ਨਿਕਲਣ ਦਾ ਨਹੀਂ ਮਿਲਿਆ ਮੌਕਾ

ਮ੍ਰਿਤਕ ਦੀ ਪਛਾਣ ਚੰਚਲ ਚੰਦਰ ਭੌਮਿਕ (23) ਵਜੋਂ ਹੋਈ ਹੈ, ਜੋ ਕੁਮਿਲਾ ਜ਼ਿਲ੍ਹੇ ਦੇ ਲਕਸ਼ਮੀਪੁਰ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਚੰਚਲ ਨਰਸਿੰਗਦੀ ਪੁਲਸ ਲਾਈਨਜ਼ ਇਲਾਕੇ ਵਿੱਚ ਸਥਿਤ ਇੱਕ ਆਟੋਮੋਬਾਈਲ ਵਰਕਸ਼ਾਪ ਵਿੱਚ ਕੰਮ ਕਰਦਾ ਸੀ। ਸ਼ੁੱਕਰਵਾਰ ਦੇਰ ਰਾਤ ਕੰਮ ਤੋਂ ਬਾਅਦ ਉਹ ਵਰਕਸ਼ਾਪ ਦੇ ਅੰਦਰ ਹੀ ਸੌਂ ਗਿਆ। ਇਸ ਦੌਰਾਨ ਅਣਪਛਾਤੇ ਬਦਮਾਸ਼ਾਂ ਨੇ ਦੁਕਾਨ ਦੇ ਸ਼ਟਰ ਦੇ ਹੇਠਾਂ ਤੋਂ ਅੱਗ ਲਗਾ ਦਿੱਤੀ। ਵਰਕਸ਼ਾਪ ਵਿੱਚ ਪੈਟਰੋਲ ਅਤੇ ਮੋਬਿਲ ਵਰਗੇ ਜਲਣਸ਼ੀਲ ਪਦਾਰਥ ਹੋਣ ਕਾਰਨ ਅੱਗ ਨੇ ਤੁਰੰਤ ਭਿਆਨਕ ਰੂਪ ਧਾਰ ਲਿਆ। ਚੰਚਲ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਦਮ ਘੁੱਟਣ ਤੇ ਸੜਨ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਵੱਸੋਂ ਬਾਹਰ ਹੋ ਜਾਣਗੀਆਂ ਪੈਟਰੋਲ ਦੀਆਂ ਕੀਮਤਾਂ ! ਅਮਰੀਕਾ-ਈਰਾਨ ਜੰਗ ਨਾਲ ਦੁਨੀਆ ਭਰ 'ਚ ਮਚੇਗੀ ਹਾਹਾਕਾਰ

CCTV ਫੁਟੇਜ ਨੇ ਖੋਲ੍ਹੀ ਪੋਲ: ਸੋਚੀ-ਸਮਝੀ ਸਾਜ਼ਿਸ਼ ਦਾ ਸ਼ੱਕ

ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਇੱਕ ਸੁਨਿਯੋਜਿਤ ਕਤਲ ਹੈ। ਘਟਨਾ ਵਾਲੀ ਥਾਂ ਦੇ ਨੇੜੇ ਲੱਗੇ CCTV ਕੈਮਰਿਆਂ ਦੀ ਫੁਟੇਜ ਵਿੱਚ ਕੁਝ ਸ਼ੱਕੀ ਵਿਅਕਤੀ ਜਾਣਬੁੱਝ ਕੇ ਸ਼ਟਰ ਨੂੰ ਅੱਗ ਲਗਾਉਂਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: 'ਇਕ ਵੀ ਹਮਲੇ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ..!', ਅਮਰੀਕੀ ਕਾਰਵਾਈ ਮਗਰੋਂ ਈਰਾਨ ਨੇ ਦੇ'ਤੀ Warning

ਪੁਲਸ ਵੱਲੋਂ ਜਾਂਚ ਤੇਜ਼

ਨਰਸਿੰਗਦੀ ਸਦਰ ਮਾਡਲ ਥਾਣੇ ਦੇ ਇੰਚਾਰਜ ਇੰਸਪੈਕਟਰ ਏ. ਆਰ. ਐਮ. ਅਲ ਮਾਮੂਨ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, "ਅਸੀਂ CCTV ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"

ਇਹ ਵੀ ਪੜ੍ਹੋ: ਰੂਸੀ ਤੇਲ ਦੀ ਖਰੀਦ 'ਤੇ ਭਾਰਤ ਨੂੰ ਮਿਲ ਸਕਦੀ ਹੈ ਵੱਡੀ ਰਾਹਤ ! ਅਮਰੀਕਾ ਨੇ 25 ਫੀਸਦੀ ਟੈਰਿਫ ਹਟਾਉਣ ਦੇ ਦਿੱਤੇ ਸੰਕੇਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News