ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਮਿਆਂਮਾਰ ਭੇਜਣ ਲਈ ਬੰਗਲਾਦੇਸ਼ ਨੇ ਚੀਨ ਤੋਂ ਮੰਗੀ ਮਦਦ

Monday, Aug 08, 2022 - 11:05 PM (IST)

ਢਾਕਾ (ਏ. ਪੀ.)-ਬੰਗਲਾਦੇਸ਼ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮਿਆਂਮਾਰ ਵਾਪਸ ਭੇਜਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਥੇ ਹੀ ਯੀ ਨੇ ਦੱਖਣੀ ਏਸ਼ੀਆਈ ਰਾਸ਼ਟਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਿਹਤਰ ਵਪਾਰ ਸਬੰਧਾਂ, ਨਿਵੇਸ਼ ਅਤੇ ਸਮਰਥਨ ਦਾ ਵਾਅਦਾ ਕੀਤਾ ਹੈ।
ਚੀਨ ਨੇ ਮਿਆਂਮਾਰ ਵਿਚ ਆਪਣੇ ਪ੍ਰਭਾਵ ਦੀ ਵਰਤੋਂ ਨਵੰਬਰ 2017 ਦੇ ਸਮਝੌਤੇ ਲਈ ਕੀਤੀ ਸੀ, ਜੋ 2017 ਅਗਸਤ ’ਚ ਮਿਆਂਮਾਰ ’ਚ ਸ਼ੋਸ਼ਣ ਕਾਰਨ ਦੇਸ਼ ਛੱਡਣ ਵਾਲੇ ਲੱਗਭਗ 7,00,000 ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਨੂੰ ਵਾਪਸ ਮਿਆਂਮਾਰ ਭੇਜਣ ਨਾਲ ਸਬੰਧਿਤ ਹੈ।

ਈ ਵਾਰ ਉਨ੍ਹਾਂ ਨੂੰ ਵਾਪਸ ਭੇਜਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਰਨਾਰਥੀਆਂ ਨੇ ਮਿਆਂਮਾਰ ’ਚ ਖਤਰੇ ਦਾ ਹਵਾਲਾ ਦਿੰਦੇ ਹੋਏ ਵਾਪਸ ਪਰਤਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮਿਆਂਮਾਰ ’ਚ ਫੌਜ ਦੇ ਤਖਤਾਪਲਟ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ ਹੈ।


Manoj

Content Editor

Related News