ਪਦਮਾ ਬ੍ਰਿਜ ਦੀ ਉਸਾਰੀ ਦਾ ਸਿਹਰਾ ਖ਼ੁਦ ਨੂੰ ਦੇ ਰਿਹੈ ਚੀਨ, ਬੰਗਲਾਦੇਸ਼ ਨੇ ਜਤਾਇਆ ਇਤਰਾਜ਼

Saturday, Jul 09, 2022 - 07:21 PM (IST)

ਪਦਮਾ ਬ੍ਰਿਜ ਦੀ ਉਸਾਰੀ ਦਾ ਸਿਹਰਾ ਖ਼ੁਦ ਨੂੰ ਦੇ ਰਿਹੈ ਚੀਨ, ਬੰਗਲਾਦੇਸ਼ ਨੇ ਜਤਾਇਆ ਇਤਰਾਜ਼

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਪਦਮਾ ਦਰਿਆ 'ਤੇ ਬਣੇ ਪੁਲ ਦੀ ਉਸਾਰੀ ਦਾ ਸਿਹਰਾ ਚੀਨ ਵਲੋਂ ਲੈਣ 'ਤੇ ਢਾਕਾ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਢਾਕਾ 'ਚ ਚੀਨ ਦੇ ਰਾਜਦੂਤ ਦੇ ਪੁਲ ਉਸਾਰੀ ਦਾ ਸਿਹਰਾ ਲੈਣ ਦੇ ਹਾਸੋਹੀਣੇ ਵਿਵਹਾਰ ਨੂੰ ਲੈ ਕੇ ਬੀਜਿੰਗ ਦੀ ਚਿੰਤਾ ਵਧ ਗਈ ਹੈ। ਉਸ ਦਾ ਬੈਲਟ ਐਂਡ ਰੋਡ (ਬੀ. ਆਰ. ਆਈ.) ਪ੍ਰਾਜੈਕਟ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਪ੍ਰਧਾਨਮੰਤਰੀ ਸ਼ੇਖ਼ ਹਸੀਨਾ ਵਲੋਂ 25 ਜੂਨ ਨੂੰ ਬ੍ਰਿਜ ਦਾ ਰਸਮੀ ਉਦਘਾਟਨ ਕੀਤੇ ਜਾਣ ਦੇ ਬਾਅਦ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ, 'ਪਦਮਾ ਬਹੁਉਦੇਸ਼ੀ ਪੁਲ ਦੀ ਉਸਾਰੀ 'ਤੇ ਬੰਗਲਾਦੇਸ਼ ਸਰਕਾਰ ਨੇ ਪੂਰੀ ਰਾਸ਼ੀ ਖ਼ਰਚ ਕੀਤੀ ਹੈ ਤੇ ਇਸ ਦੀ ਉਸਾਰੀ 'ਚ ਕਿਸੇ ਦੋ ਪੱਖੀ ਜਾਂ ਬਹੁ ਪੱਖੀ ਫੰਡਿੰਗ ਏਜੰਸੀ ਤੋਂ ਸਹਿਯੋਗ ਨਹੀਂ ਲਿਆ ਗਿਆ ਹੈ।

ਕੁਝ ਮੀਡੀਆ ਰਿਪੋਰਟਸ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਦਮਾ ਬਹੁਉਦੇਸ਼ੀ ਪੁਲ ਦੀ ਉਸਾਰੀ ਚੀਨ ਦੇ ਬੀ. ਆਰ. ਆਈ.ਦੇ ਤਹਿਤ ਵਿਦੇਸ਼ੀ ਫੰਡ ਨਾਲ ਹੋਇਆ ਹੈ, ਵਿਦੇਸ਼ ਮੰਤਰਾਲਾ ਨੇ ਉਕਤ ਬਿਆਨ ਜਾਰੀ ਕੀਤਾ ਹੈ। ਉਦਘਾਟਨ ਤੋਂ ਤਿੰਨ ਦਿਨ ਪਹਿਲਾਂ 22 ਜੂਨ ਨੂੰ ਚੀਨ ਸਿਲਕ ਰੋਡ ਫੋਰਮ ਵਲੋਂ 'ਪਦਮਾ ਬ੍ਰਿਜ : ਬੀ. ਆਰ. ਆਈ. ਦੇ ਤਹਿਤ ਬੰਗਲਾਦੇਸ਼-ਚੀਨ ਸਹਿਯੋਗ ਦਾ ਉਦਾਹਰਣ' ਵਿਸ਼ੇ 'ਤੇ ਪੈਨਲ ਚਰਚਾ ਕਰਨ ਦਾ ਪ੍ਰਸਤਾਵ ਸੀ। ਢਾਕਾ 'ਚ ਚੀਨ ਦੇ ਰਾਜਦੂਤ ਲੀ ਜਿਮਿੰਗ ਇਸ 'ਚ ਮੁੱਖ ਮਹਿਮਾਨ ਵਜੋਂ ਬੁਲਾਏ ਗਏ ਸਨ। ਬੰਗਲਾਦੇਸ਼ ਨੇ ਬ੍ਰਿਜ ਨਿਰਮਾਣ ਨੂੰ ਬੀ. ਆਰ. ਆਈ. ਨਾਲ ਜੋੜਨ 'ਤੇ ਚੀਨੀ ਰਾਜਦੂਤ ਦੀਆਂ ਕੋਸ਼ਿਸ਼ਾਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕਿਹਾ ਕਿ ਇਸ ਪੁਲ ਦੀ ਉਸਾਰੀ ਬੰਗਲਾਦੇਸ਼ੀ ਸਰਕਾਰ ਨੇ ਆਪਣੇ ਖ਼ਰਚੇ ਤੋਂ ਕਰਾਈ ਹੈ।  


author

Tarsem Singh

Content Editor

Related News