ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੂੰ ਮਿਲਿਆ ''ਵੈਕਸੀਨ ਹੀਰੋ'' ਪੁਰਸਕਾਰ

Tuesday, Sep 24, 2019 - 08:28 PM (IST)

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੂੰ ਮਿਲਿਆ ''ਵੈਕਸੀਨ ਹੀਰੋ'' ਪੁਰਸਕਾਰ

ਨਿਊਯਾਰਕ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 'ਵੈਕਸੀਨ ਹੀਰੋ' ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਦੇਸ਼ 'ਚ ਪੋਲੀਓ, ਹੈਜ਼ਾ ਸਣੇ ਵੱਖ-ਵੱਖ ਰੋਗਾਂ ਨੂੰ ਖਤਮ ਕਰਨ 'ਚ ਉਨ੍ਹਾਂ ਦੀ ਭੂਮਿਕਾ ਦੇ ਲਈ ਦਿੱਤਾ ਗਿਆ ਹੈ।

ਜਿਨੇਵਾ ਦੇ ਗਲੋਬਲ ਅਲਾਇੰਸ ਫਾਰ ਵੈਕਸੀਨੇਸ਼ਨ ਐਂਡ ਇਮਿਊਨੀਜ਼ੇਸ਼ਨ (ਜੀ.ਏ.ਵੀ.ਆਈ.) ਨੇ ਇਕ ਬਿਆਨ 'ਚ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ 'ਚ ਸੋਮਵਾਰ ਨੂੰ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮੁੱਖ ਦਫਤਰ 'ਚ ਹਸੀਨਾ ਨੂੰ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਹਸੀਨਾ ਨੇ ਜੀ.ਏ.ਵੀ.ਆਈ. ਬੋਰਡ ਦੀ ਪ੍ਰਧਾਨ ਨਗੋਜੀ ਓਕੋਨਜੋ-ਇਵੇਲਾ ਤੋਂ ਇਹ ਸਨਮਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਹਸੀਨਾ ਨੇ ਇਸ ਪੁਰਸਕਾਰ ਨੂੰ ਬੰਗਲਾਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਪੁਰਸਕਾਰ ਅੱਜ ਮਿਲਿਆ ਹੈ, ਉਹ ਮੇਰਾ ਨਹੀਂ ਹੈ। ਇਹ ਪੁਰਸਕਾਰ ਬੰਗਲਾਦੇਸ਼ ਦੇ ਲੋਕਾਂ ਦਾ ਹੈ ਤੇ ਮੈਂ ਇਹ ਪੁਰਸਕਾਰ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ।

ਹਸੀਨਾ ਨੇ ਨਾਲ ਹੀ ਦੇਸ਼ਵਾਸੀਆਂ ਨੂੰ ਟੀਕਾਕਰਨ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ, ਜੋ ਉਨ੍ਹਾਂ ਦੇ ਬੱਚਿਆਂ ਨੂੰ ਸਿਹਤਮੰਦ ਰੱਖੇਗਾ। ਉਨ੍ਹਾਂ ਕਿਹਾ ਕਿ ਸਿਹਤਮੰਦ ਬੱਚੇ ਦੇਸ਼ ਨੂੰ ਚਲਾਉਣਗੇ ਤੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ। ਦੇਸ਼ ਦੇ ਆਰਥਿਕ ਵਿਕਾਸ ਲਈ ਸਿਹਤਮੰਦ ਪੀੜੀ ਦਾ ਹੋਣਾ ਬਹੁਤ ਜ਼ਰੂਰੀ ਹੈ।


author

Baljit Singh

Content Editor

Related News