ਮੰਦਰਾਂ ’ਚ ਬੇਅਦਬੀ ਨੂੰ ਲੈ ਕੇ ਬੰਗਲਾਦੇਸ਼ ਪੁਲਸ ਨੇ ਦਰਜ ਕੀਤੀਆਂ ਸ਼ਿਕਾਇਤਾਂ
Monday, Jan 03, 2022 - 11:15 AM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਪੁਲਸ ਨੇ 3 ਮੰਦਰਾਂ ’ਚ ਬੇਅਦਬੀ ਦੇ ਦੋਸ਼ ’ਚ ਸ਼ਿਕਾਇਤਾਂ ਦਰਜ ਕੀਤਆਂ ਹਨ। ਬੰਗਲਾਦੇਸ਼ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਲਾਲਮੋਨੀਰਹਾਟ ਜ਼ਿਲ੍ਹੇ ’ਚ ਕਥਿਤ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ। ਇਸ ਜ਼ਿਲ੍ਹੇ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ। ਖ਼ਬਰ ਅਨੁਸਾਰ ਲਾਲਮੋਨੀਰਹਾਟ ਜ਼ਿਲ੍ਹੇ ਦੇ ਹਾਤੀਬੰਧ ਸਬ-ਡਿਵੀਜ਼ਨ ’ਚ ਸ਼ੁੱਕਰਵਾਰ ਤੜਕੇ ਪਾਲੀਥੀਨ ’ਚ ਪੈਕ ਕੱਚਾ ਬੀਫ ਗੇਂਦੁਕੁਰੀ ਪਿੰਡ ਦੇ 3 ਮੰਦਰਾਂ ਅਤੇ ਇਕ ਘਰ ਦੇ ਦਰਵਾਜਿਆਂ ’ਤੇ ਲਟਕਾ ਦਿੱਤਾ ਗਿਆ। ਘਟਨਾ ਦੇ ਸਿਲਸਿਲੇ ’ਚ ਹਾਤੀਬੰਧ ਥਾਣੇ ’ਚ ਸ਼ੁੱਕਰਵਾਰ ਰਾਤ 4 ਸ਼ਿਕਾਇਤਾਂ ਦਰਜ ਕਰਾਈਆਂ ਗਈਆਂ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ’ਤੇ ਹੋਇਆ ਜਾਨਲੇਵਾ ਹਮਲਾ, ਪੁੱਛਿਆ- ਕੀ ਇਹੀ ਹੈ ਨਵਾਂ ਪਾਕਿਸਤਾਨ?
ਘਟਨਾ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪਿੰਡ ਦੇ ਸ਼੍ਰੀ ਸ਼੍ਰੀ ਰਾਧਾ ਗੋਵਿੰਦਾ ਮੰਦਰ ’ਚ ਵਿਰੋਧ ਪ੍ਰਦਰਸ਼ਨ ਕੀਤਾ। ਹਾਤੀਬੰਧ ਸਬ-ਡਿਵੀਜ਼ਨ ਪੂਜਾ ਉਦਜਾਪਣ ਪ੍ਰੀਸ਼ਦ ਦੇ ਪ੍ਰਮੁੱਖ ਦਿਲੀਪ ਕੁਮਾਰ ਸਿੰਘ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕੀਤਾ। ਪੁਲਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ 26 ਦਸੰਬਰ ਨੂੰ ਹੋਈਆਂ ਸਥਾਨਕ ਯੂਨੀਅਨ ਕੌਂਸਲ ਚੋਣਾਂ ਨਾਲ ਸਬੰਧਤ ਹੋ ਸਕਦੀ ਹੈ। ਉਥੇ ਹੀ ਹਾਤੀਬੰਧ ਥਾਣੇ ਦੇ ਮੁਖੀ ਇਰਸ਼ਾਦ-ਉੱਲ-ਆਲਮ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।