ਬੰਗਲਾਦੇਸ਼ ਦੇ ਵਿਕਾਸ ''ਚ ਪੀ.ਐੱਮ. ਹਸੀਨਾ ਦੀ ਅਹਿਮ ਭੂਮਿਕਾ ਦੀ ਡਿਪਲੋਮੈਟਾਂ ਨੇ ਕੀਤੀ ਸਿਫ਼ਤ

10/05/2020 3:32:24 PM

ਢਾਕਾ- ਬੰਗਲਾਦੇਸ਼ ਵਿਚ ਰਹਿ ਰਹੇ ਵਿਦੇਸ਼ੀ ਡਿਪਲੋਮੈਟਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਉਨ੍ਹਾਂ ਦੀ ਸਮਰੱਥਾ ਅਤੇ ਸਮਝਦਾਰੀ ਵਾਲੀ ਅਗਵਾਈ ਦੀ ਸਿਫਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਹਸੀਨਾ ਨੇ ਕਈ ਮੁਸ਼ਕਲਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ ਹੈ। 

ਸ਼ਨੀਵਾਰ ਰਾਤ ਨੂੰ ਅਵਾਮੀ ਲੀਗ ਦੇ ਕੌਮਾਂਤਰੀ ਮਾਮਲਿਆਂ ਦੀ ਉਪ ਕਮੇਟੀ ਵਲੋਂ ਆਯੋਜਿਤ ਇਕ ਵੈਬੀਨਾਰ ਵਿਚ ਹਿੱਸਾ ਲੈ ਰਹੇ ਵਿਦੇਸ਼ੀ ਮਿਸ਼ਨ ਦੇ ਡਿਪਲੋਮੈਟਾਂ ਤੇ ਮੁਖੀਆਂ ਨੇ ਇਹ ਗੱਲਾਂ ਆਖੀਆਂ। ਇਸ ਦੌਰਾਨ 2041 ਦੇ ਟੀਚਿਆਂ ਨੂੰ ਪੂਰਾ ਕਰਨ ਵਿਚ ਇਨ੍ਹਾਂ ਨੇ ਮਦਦ ਦੇਣ ਦੀ ਆਪਣੀ ਵਚਨਬੱਧਤਾਵਾਂ ਨੂੰ ਵੀ ਦੋਹਰਾਇਆ ਹੈ। 

ਬੰਗਲਾਦੇਸ਼ ਦੇ ਕਾਰਜਵਾਹਕ ਭਾਰਤੀ ਅੰਬੈਸਡਰ ਬਿਸ਼ਪਦੀਪ ਡੇ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਵਲੋਂ ਭੇਜੇ ਸੰਦੇਸ਼ ਦਾ ਜ਼ਿਕਰ ਕਰਦਿਆਂ ਹਾਲ ਦੇ ਸਾਲਾਂ ਵਿਚ ਬੰਗਲਾਦੇਸ਼ ਵਲੋਂ ਕੀਤੇ ਗਏ ਸਮਾਜਕ ਤੇ ਆਰਥਿਕ ਬਦਲਾਅ ਦੀ ਸਿਫਤ ਕੀਤੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਬਾਵਜੂਦ ਵਿਕਾਸ ਦਰ ਵਿਚ ਲਗਾਤਾਰ 7 ਫੀਸਦੀ ਦੀ ਦਰ ਦਾ ਵਾਧਾ ਹੋਇਆ ਹੈ ਜਦਕਿ ਪਿਛਲੇ ਵਿੱਤੀ ਸਾਲ ਵਿਚ ਇਹ 5.2 ਫੀਸਦੀ ਰਹੀ ਸੀ। ਸਮਾਜਕ ਸੰਕੇਤਕਾਂ ਵਿਚ ਵੀ ਬੰਗਲਾਦੇਸ਼ ਵਲੋਂ ਹਾਸਲ ਕੀਤੀ ਗਈ ਤਰੱਕੀ ਜ਼ਿਕਰਯੋਗ ਹੈ। 

ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਵਿਕਾਸ ਨੂੰ ਅੱਗੇ ਲੈ ਜਾਣ ਦੀ ਦਿਸ਼ਾ ਵਿਚ ਇਕ-ਦੂਜੇ ਪ੍ਰਤੀ ਵਚਨਬੱਧ ਹਨ ਤੇ ਅਸੀਂ ਦੋਵੇਂ ਆਪਣੀ ਸਾਂਝੀ ਕੀਤੀ ਗਈ ਸੱਭਿਆਚਾਰਕ ਤੇ ਇਤਿਹਾਸਕ ਤੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਗੂੜ੍ਹੇ ਰਿਸ਼ਤੇ ਦੀ ਨੀਂਹ 'ਤੇ ਆਪਣੇ ਭਵਿੱਖ ਦੇ ਨਿਰਮਾਣ ਵਿਚ ਲੱਗੇ ਹਨ। ਜਾਪਾਨ ਦੇ ਅੰਬੈਸਡਰ ਨੇ ਵੀ ਕਿਹਾ ਕਿ ਉਹ ਬੰਗਲਾਦੇਸ਼ ਨੂੰ ਸਹਾਇਤਾ ਦੇਣੀ ਜਾਰੀ ਰੱਖਣਗੇ ਤਾਂ ਕਿ ਬੰਗਲਾਦੇਸ਼ ਆਪਣੇ ਡਰੀਮ ਵਿਜ਼ਨ 2021 ਨੂੰ ਹਾਸਲ ਕਰ ਸਕੇ। 

ਬੰਗਲਾਦੇਸ਼ ਦੇ ਯੂਰਪੀ ਸੰਘ ਦੀ ਰਾਜਦੂਤ ਰੇਂਸਜੇ ਟੈਰਿੰਕ ਨੇ ਹਾਲ ਹੀ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਮਹਾਸਭਾ ਤੇ ਇਸ ਦੇ ਇਲਾਵਾ ਹੋਰ ਪ੍ਰੋਗਰਾਮਾਂ ਵਿਚ ਹਸੀਨਾ ਦੇ ਦਖ਼ਲ ਦੀ ਸਹਾਇਤਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁਝ ਮੁੱਖ ਪਹਿਲੂਆਂ ਤੇ ਮੁੱਲਾਂ ਨੂੰ ਸਾਂਝਾ ਕੀਤਾ ਹੈ। ਤੁਰਕੀ ਦੇ ਰਾਜਦੂਤ ਨੇ ਕਿਹਾ ਕਿ ਹਸੀਨਾ ਸਿਰਫ ਆਪਣੇ ਦੇਸ਼ ਹੀ ਨਹੀਂ ਸਗੋਂ ਵਿਸ਼ਵ ਭਰ ਦੀਆਂ ਬੀਬੀਆਂ ਲਈ ਪ੍ਰੇਰਣਾ ਦਾ ਸਰੋਤ ਹੈ। 


Lalita Mam

Content Editor

Related News