ਭਾਰਤ ਨਾਲ ਤਣਾਅ ਵਿਚਾਲੇ ਪਾਕਿਸਤਾਨ ਪਹੁੰਚੀ ਬੰਗਲਾਦੇਸ਼ ਦੀ ਮਿਲਟਰੀ ਇੰਟੈਲੀਜੈਂਸ ਟੀਮ
Thursday, Aug 20, 2026 - 11:35 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਬੰਧਾਂ ਵਿਚ ਚੱਲ ਰਹੇ ਤਣਾਅ ਦੇ ਵਿਚਕਾਰ, ਬੰਗਲਾਦੇਸ਼ ਦੇ ਡਾਇਰੈਕਟੋਰੇਟ ਆਫ਼ ਮਿਲਟਰੀ ਇੰਟੈਲੀਜੈਂਸ (ਡੀ. ਜੀ. ਐੱਫ. ਆਈ.) ਦਾ ਇਕ 6 ਮੈਂਬਰੀ ਵਫ਼ਦ 15 ਅਗਸਤ ਨੂੰ ਪਾਕਿਸਤਾਨ ਪਹੁੰਚਿਆ।
ਇਸ ਦੌਰੇ ਨੂੰ ਖੇਤਰ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਵਧੇ ਹੋਏ ਸੁਰੱਖਿਆ ਅਤੇ ਖੁਫੀਆ ਸਬੰਧਾਂ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਬੰਗਲਾਦੇਸ਼ੀ ਵਫ਼ਦ ਦੀ ਅਗਵਾਈ ਕਰਨਲ ਮਘਫੁਜ਼-ਉਲ-ਬਾਰੀ ਕਰ ਰਹੇ ਸਨ। ਇਸ ਦੌਰੇ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਵੱਲੋਂ ਬੰਗਲਾਦੇਸ਼ ਨਾਲ ਸੁਰੱਖਿਆ ਸਬੰਧ ਮਜ਼ਬੂਤ ਕਰਨ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਵਾ ਵਿਚਾਲੇ ਜਹਾਜ਼ ਤੇ ਹੈਲੀਕਾਪਟਰ ਦੀ ਭਿਆਨਕ ਟੱਕਰ ! ਦੋਵੇਂ ਹੋ ਗਏ ਕ੍ਰੈਸ਼, ਪਾਇਲਟ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
