ਹਸੀਨਾ ਦੇ ਪਰਿਵਾਰ ਦੀ ਵਿਸ਼ੇਸ਼ ਸੁਰੱਖਿਆ ਖਤਮ ਕਰਨ ਲਈ ਕਾਨੂੰਨ ’ਚ ਸੋਧ ਕਰੇਗੀ ਬੰਗਲਾਦੇਸ਼ੀ ਸਰਕਾਰ
Friday, Aug 30, 2024 - 05:26 PM (IST)
ਢਾਕਾ - ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਖਾਸ ਸੁਰੱਖਿਆ ਵੀਰਵਾਰ ਨੂੰ ਵਾਪਸ ਲੈ ਲਈ। ਅੰਤ੍ਰਿਮ ਸਰਕਾਰ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਡਿਪਲੋਮੈਟ ਪਾਸਪੋਰਟ ਵੀ ਰੱਦ ਕਰ ਦਿੱਤੇ ਸਨ। ਬੰਗਲਾਦੇਸ਼ ਦੀ ਸਰਕਾਰੀ ਖਬਰ ਏਜੰਸੀ ਮੁਤਾਬਕ ਦੱਸਿਆ ਗਿਆ ਹੈ ਕਿ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੂਸ ਦੀ ਅਗਵਾਈ ਵਾਲੀ ਸਲਾਹਕਾਰ ਕੌਂਸਲ ਨੇ ਸੁਰੱਖਿਆ ਬਲ ਐਕਟ 2021 ’ਚ ਤਬਦੀਲੀ ਕਰ ਕੇ ਪਿਛਲੀ ਪ੍ਰਧਾਨ ਮੰਤਰੀ ਹਸੀਨਾ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਖਾਸ ਸੁਰੱਖਿਆ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ - ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ
ਇਸ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਹਸੀਨਾ (76) 5 ਅਗਸਤ ਨੂੰ ਭਾਰਤ ਆ ਗਈ ਸਨ, ਜਿਸ ਦੇ ਬਾਅਦ ਬਾਂਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦਦੀਨ ਨੇ ਸੰਸਦ ਨੂੰ ਭੰਗ ਕਰ ਦਿੱਤਾ ਸੀ। ਮੌਜੂਦਾ ਸਮੇਂ ’ਚ, ਹਸੀਨਾ 'ਤੇ ਬਾਂਗਲਾਦੇਸ਼ ’ਚ 75 ਤੋਂ ਵੱਧ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਲਗਭਗ ਅੱਧੇ ਮਾਮਲਿਆਂ ’ਚ ਉਨ੍ਹਾਂ 'ਤੇ ਮੌਤ ਦੇ ਦੋਸ਼ ਲਾਏ ਗਏ ਹਨ। ਮੁੱਖ ਸਲਾਹਕਾਰ ਦਫ਼ਤਰ (ਸੀ.ਏ.ਓ.) ਨੇ ਸਲਾਹਕਾਰ ਕੌਂਸਲ ਦੀ ਬੈਠਕ ਪਿੱਛੋਂ ਇਕ ਬਿਆਨ ’ਚ ਕਿਹਾ, ''ਵਿਦਿਆਰਥੀਆਂ ਅਤੇ ਜਨਤਾ ਦੇ ਵਿਆਪਕ ਪ੍ਰਦਰਸ਼ਨਾਂ ਤੋਂ ਬਾਅਦ 8 ਅਗਸਤ 2024 ਨੂੰ ਇਕ ਅੰਤ੍ਰਿਮ ਸਰਕਾਰ ਦਾ ਗਠਨ ਕੀਤਾ ਗਿਆ ਹੈ, ਜਿਸ ’ਚ ਮੁੱਖ ਸਲਾਹਕਾਰ ਅਤੇ ਹੋਰ ਸਲਾਹਕਾਰ ਸ਼ਾਮਲ ਹਨ।''
ਇਹ ਵੀ ਪੜ੍ਹੋ - ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ
ਉਕਤ ਬਿਆਨ ’ਚ ਕਿਹਾ ਗਿਆ ਕਿ ਵਿਸ਼ੇਸ਼ ਸੁਰੱਖਿਆ ਬਲ ਕਾਨੂੰਨ 2021 ਪਿਛਲੀ ਸਰਕਾਰ ਦੇ ਫੈਸਲੇ ਦੇ ਬਾਅਦ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ 15 ਮਈ 2015 ਨੂੰ ਇਸ ਕਾਨੂੰਨ ਅਧੀਨ ਹਸੀਨਾ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਵਿਸ਼ੇਸ਼ ਸੁਰੱਖਿਆ ਅਤੇ ਲਾਭ ਪ੍ਰਦਾਨ ਕਰਨ ਲਈ ਇਕ ਗਜਟ ਜਾਰੀ ਕੀਤਾ ਗਿਆ ਸੀ। ਸੀ.ਏ.ਓ. ਵੱਲੋਂ ਜਾਰੀ ਕੀਤੇ ਬਿਆਨ ’ਚ ਕਿਹਾ ਗਿਆ, "ਇਹ ਕਾਨੂੰਨ ਸਿਰਫ ਇਕ ਪਰਿਵਾਰ ਦੇ ਮੈਂਬਰਾਂ ਨੂੰ ਵਿਸ਼ੇਸ਼ ਸਰਕਾਰੀ ਲਾਭ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ ਜੋ ਸਾਫ਼ ਤੌਰ 'ਤੇ ਪੱਖਪਾਤੀ ਹੈ।" ਉਸ ਨੇ ਕਿਹਾ ਕਿ ਅੰਤ੍ਰਿਮ ਸਰਕਾਰ ਸਭ ਤਰ੍ਹਾਂ ਦੇ ਵਿਤਕਰਿਆਂ ਨੂੰ ਖਤਮ ਕਰਨ ਲਈ ਦ੍ਰਿੜ੍ਹਤਾ ਨਾਲ ਪ੍ਰਤੀਬੱਧ ਹੈ। ਉਸ ਨੇ ਕਿਹਾ ਕਿ ਬਦਲੇ ਹੋਏ ਹਾਲਾਤਾਂ ਕਾਰਨ ਮੌਜੂਦਾ ਸਰਕਾਰ ਅਨੁਸਾਰ 'ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦਾ ਪਰਿਵਾਰ' ਨਾਲ ਸਬੰਧਤ ਵਿਵਸਥਾਵਾਂ ਨੂੰ ਪ੍ਰਸ਼ਾਸਨਿਕ ਪ੍ਰਬੰਧਨ ਅਧੀਨ ਲਾਗੂ ਕਰਨਾ ਸੰਭਵ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8