ਬੰਗਲਾਦੇਸ਼ ''ਚ ਡੂੰਘਾ ਹੁੰਦਾ ਜਾ ਰਿਹੈ ਤੇਲ-ਗੈਸ ਦਾ ਸੰਕਟ ! ਆਮ ਜਨਤਾ ''ਤੇ ਵੀ ਪੈ ਰਿਹਾ ਬੋਝ

Thursday, Oct 15, 2026 - 03:51 PM (IST)

ਬੰਗਲਾਦੇਸ਼ ''ਚ ਡੂੰਘਾ ਹੁੰਦਾ ਜਾ ਰਿਹੈ ਤੇਲ-ਗੈਸ ਦਾ ਸੰਕਟ ! ਆਮ ਜਨਤਾ ''ਤੇ ਵੀ ਪੈ ਰਿਹਾ ਬੋਝ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਤੇਲ-ਗੈਸ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਅਰਥਵਿਵਸਥਾ 'ਚ ਅਮਰੀਕੀ ਡਾਲਰਾਂ ਦੀ ਭਾਰੀ ਕਮੀ ਕਾਰਨ ਸਰਕਾਰ ਅਤੇ ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਨੂੰ ਵਿਦੇਸ਼ਾਂ ਤੋਂ ਕੱਚਾ ਤੇਲ ਅਤੇ ਐੱਲ.ਐੱਨ.ਜੀ. ਆਯਾਤ ਕਰਨ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਕਾਫ਼ੀ ਆਯਾਤ ਭੁਗਤਾਨ ਬਕਾਇਆ ਪਏ ਹਨ।

ਗੈਸ ਅਤੇ ਫਿਊਲ ਦੀ ਘਾਟ ਕਾਰਨ ਬਿਜਲੀ ਘਰ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਚੱਲ ਪਾ ਰਹੇ, ਜਿਸ ਨਾਲ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਕਈ-ਕਈ ਘੰਟੇ ਬਿਜਲੀ ਬੰਦ ਰਹਿੰਦੀ ਹੈ। ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਖਾਧ ਪਦਾਰਥਾਂ ਅਤੇ ਟ੍ਰਾਂਸਪੋਰਟ ਦੇ ਕਿਰਾਏ ਬਹੁਤ ਵਧ ਗਏ ਹਨ, ਜਿਸ ਨੇ ਆਮ ਲੋਕਾਂ ਦਾ ਗੁਜ਼ਾਰਾ ਔਖਾ ਕਰ ਦਿੱਤਾ ਹੈ।

ਬੰਗਲਾਦੇਸ਼ ਦੀ ਕਮਾਈ ਦਾ ਵੱਡਾ ਹਿੱਸਾ ਰੈਡੀਮੇਡ ਗਾਰਮੈਂਟਸ ਤੋਂ ਆਉਂਦਾ ਹੈ। ਬਿਜਲੀ ਅਤੇ ਫਿਊਲ ਦੀ ਅਨਿਯਮਿਤ ਸਪਲਾਈ ਕਾਰਨ ਫੈਕਟਰੀਆਂ ਵਿੱਚ ਉਤਪਾਦਨ ਰੁਕ ਰਿਹਾ ਹੈ, ਜਿਸ ਨਾਲ ਅੰਤਰਰਾਸ਼ਟਰੀ ਆਰਡਰਾਂ ਨੂੰ ਸਮੇਂ ਸਿਰ ਪੂਰਾ ਕਰਨਾ ਚੁਣੌਤੀਪੂਰਨ ਹੋ ਗਿਆ ਹੈ। 

ਇਸ ਸੰਕਟ ਕਾਰਨ ਸਰਕਾਰ ਨੂੰ ਤੇਲ-ਗੈਸ 'ਤੇ ਸਬਸਿਡੀਆਂ ਘਟਾਉਣੀਆਂ ਪੈ ਰਹੀਆਂ ਹਨ, ਜਿਸ ਨਾਲ ਕੀਮਤਾਂ ਹੋਰ ਵਧ ਰਹੀਆਂ ਹਨ। ਜੇਕਰ ਆਮ ਲੋਕਾਂ ਨੂੰ ਰੋਜ਼ਾਨਾ ਬਿਜਲੀ-ਤੇਲ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ ਤਾਂ ਸਰਕਾਰ ਖ਼ਿਲਾਫ਼ ਜਨਤਕ ਗੁੱਸਾ ਵਧ ਸਕਦਾ ਹੈ, ਜੋ ਦੇਸ਼ ਦੀ ਅੰਦਰੂਨੀ ਸਥਿਰਤਾ ਨੂੰ ਖਤਰੇ 'ਚ ਪਾ ਸਕਦਾ ਹੈ।


author

Harpreet SIngh

Content Editor

Related News