ਬੰਗਲਾਦੇਸ਼ੀ ਡਾਕਟਰਾਂ ਦਾ ਦਾਅਵਾ, ਲੱਭਿਆ ਕੋਰੋਨਾ ਦਾ ਇਲਾਜ, 60 ਮਰੀਜ਼ ਹੋਏ ਠੀਕ

05/18/2020 5:59:07 PM

ਢਾਕਾ (ਬਿਊਰੋ): ਬੰਗਲਾਦੇਸ਼ ਦੀ ਇਕ ਮੈਡੀਕਲ ਟੀਮ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਦੀ ਦਵਾਈ ਨੂੰ ਲੈ ਕੇ ਇਕ ਰਿਸਰਚ ਕੀਤੀ ਹੈ। ਇਸ ਰਿਸਰਚ ਵਿਚ ਉਹਨਾਂ ਨੂੰ ਸਫਲਤਾ ਵੀ ਮਿਲ ਗਈ ਹੈ। ਪੀ.ਟੀ.ਆਈ. ਦੀ ਰਿਪੋਰਟ ਦੇ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਦੋ ਦਵਾਈਆਂ ਦੇ ਮਿਸ਼ਰਣ ਨਾਲ ਕੋਰੋਨਾਵਾਇਰਸ ਮਰੀਜ਼ ਤੇਜ਼ੀ ਨਾਲ ਠੀਕ ਹੋ ਰਹੇ ਹਨ।

ਬੰਗਲਾਦੇਸ਼ ਦੀ ਜਿਸ ਮੈਡੀਕਲ ਟੀਮ ਨੇ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ ਉਸ ਵਿਚ ਦੇਸ਼ ਦੇ ਮਸ਼ਹੂਰ ਡਾਕਟਰ ਸ਼ਾਮਲ ਹਨ। ਦੇਸ਼ ਦੀ ਪ੍ਰਮੁੱਖ ਪ੍ਰਾਈਵੇਟ ਸੰਸਥਾ ਬੰਗਲਾਦੇਸ਼ ਮੈਡੀਕਲ ਕਾਲਜ ਹਸਪਤਾਲ (BMCH) ਦੇ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾਕਟਰ ਮੁਹੰਮਦ ਤਾਰੇਕ ਆਲਮ ਨੇ ਕਿਹਾ ਹੈ ਕਿ ਪਹਿਲਾਂ ਤੋਂ ਮੌਜੂਦ ਦੋ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਕੀਤੀ ਗਈ। ਡਾਕਟਰ ਆਲਮ ਨੇ ਕਿਹਾ,''ਕੋਰੋਨਾ ਦੇ 60 ਮਰੀਜ਼ਾਂ ਨੂੰ ਦਵਾਈਆਂ ਦਾ ਮਿਸ਼ਰਣ ਦਿੱਤਾ ਗਿਆ ਤਾਂ ਸਾਰੇ ਮਰੀਜ਼ ਠੀਕ ਹੋ ਗਏ।'' ਆਲਮ ਬੰਗਲਾਦੇਸ਼ ਦੇ ਮਸ਼ਹੂਰ ਡਾਕਟਰ ਹਨ। ਉਹਨਾਂ ਨੇ ਕਿਹਾ ਕਿ ਮਰੀਜ਼ਾਂ ਨੂੰ Ivermectin ਅਤੇ Doxycycline ਨਾਮ ਦੀ ਦਵਾਈ ਦਿੱਤੀ ਗਈ। Doxycycline ਐਂਟੀਬਾਇਓਟਿਕ ਹੈ ਜਦਕਿ Ivermectin ਦਵਾਈ Antiprotozoal ਮੈਡੀਸਨ ਦੇ ਤੌਰ 'ਤੇ ਵਰਤੀ ਜਾਂਦੀ ਹੈ। 

ਡਾਕਟਰ ਆਲਮ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਇਹਨਾਂ ਦੋਹਾਂ ਦਵਾਈਆਂ ਦੀ ਵਰਤੋਂ ਸਿਰਫ ਕੋਰੋਨਾਵਾਇਰਸ ਮਰੀਜ਼ਾਂ ਲਈ ਕੀਤੀ। ਇਹਨਾਂ ਮਰੀਜ਼ਾਂ ਵਿਚ ਸ਼ੁਰੂਆਤ ਵਿਚ ਹੀ ਸਾਹ ਲੈਣ ਸੰਬੰਧੀ ਸਮੱਸਿਆਵਾਂ ਸਨ ਅਤੇ ਜਾਂਚ ਵਿਚ ਇਹਨਾਂ ਦੇ ਨਤੀਜੇ ਸਕਰਾਤਮਕ ਆਏ ਸਨ। ਇੱਥੇ ਦੱਸ ਦਈਏ ਕਿ ਬੰਗਲਾਦੇਸ਼ ਵਿਚ ਕੋਰੋਨਾ ਦੇ 22 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 320 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। BMCH ਦੇ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾਕਟਰ ਤਾਰੇਕ ਆਲਮ ਨੇ ਕਿਹਾ,''ਦਵਾਈਆਂ ਇੰਨੀਆਂ ਪ੍ਰਭਾਵੀ ਰਹੀਆਂ ਕਿ ਬੀਮਾਰ ਮਰੀਜ਼ 4 ਦਿਨ ਵਿਚ ਠੀਕ ਹੋ ਗਏ। ਮਰੀਜ਼ਾਂ ਦੇ ਅੱਧੇ ਲੱਛਣ 3 ਦਿਨ ਵਿਚ ਹੀ ਗਾਇਬ ਹੋ ਗਏ ਸਨ।'' ਉਹਨਾਂ ਨੇ ਇਹ ਵੀ ਕਿਹਾ ਕਿ ਦਵਾਈ ਦਾ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। 

ਪੜ੍ਹੋ ਇਹ ਅਹਿਮ ਖਬਰ- ਸੂਰਜ ਦੀ ਗਰਮੀ 'ਚ ਹੋਈ ਕਮੀ, ਵਿਗਿਆਨੀਆਂ ਨੇ ਜ਼ਾਹਰ ਕੀਤਾ ਖਦਸ਼ਾ

ਡਾਕਟਰ ਆਲਮ ਨੇ ਕਿਹਾ ਕਿ ਉਹ ਦਵਾਈ ਦੇ ਪ੍ਰਭਾਵੀ ਹੋਣ ਨੂੰ ਲੈਕੇ 100 ਫੀਸਦੀ ਆਸ ਕਰ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਅਧਿਕਾਰੀਆਂ ਨਾਲ ਵੀ ਦਵਾਈਆਂ ਨੂੰ ਲੈਕੇ ਗੱਲ ਕੀਤੀ ਗਈ ਹੈ ਤਾਂ ਜੋ ਅੰਤਰਰਾਸ਼ਟਰੀ ਪ੍ਰਕਿਰਿਆ ਅਪਨਾਉਂਦੇ ਹੋਏ ਦੁਨੀਆ ਨੂੰ ਕੋਰੋਨਾਵਾਇਰਸ ਦੇ ਇਲਾਜ ਦੀ ਜਾਣਕਾਰੀ ਦਿੱਤੀ ਜਾ ਸਕੇ। ਡਾਕਟਰ ਆਲਮ ਨੇ ਕਿਹਾ ਕਿ ਉਹਨਾਂ ਦੀ ਟੀਮ ਰਿਸਰਚ ਪੇਪਰ ਤਿਆਰ ਕਰ ਰਹੀ ਹੈ ਜਿਸ ਨੂੰ ਇੰਟਰਨੈਸ਼ਨਲ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਦੇ ਬਾਅਦ ਬੰਗਲਾਦੇਸ਼ ਦੇ ਡਾਕਟਰਾਂ ਦੀ ਰਿਸਰਚ ਦਾ ਰੀਵੀਊ ਦੁਨੀਆ ਭਰ ਦੇ ਡਾਕਟਰ ਕਰ ਸਕਣਗੇ।


Vandana

Content Editor

Related News