ਬੰਗਲਾਦੇਸ਼ ''ਚ ਕੋਰੋਨਾ ਵਾਇਰਸ ਰਿਕਵਰੀ ਦਰ 78 ਫੀਸਦੀ ਹੋਈ

10/18/2020 6:38:23 PM

ਢਾਕਾ : ਬੰਗਲਾਦੇਸ਼  ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,274 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ 3,88,569 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕਾਫੀ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਦੇਸ਼ ਵਿਚ ਲਗਭਗ 78 ਫੀਸਦੀ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬੀ ਹਾਸਲ ਕੀਤੀ ਹੈ। 

ਸਿਹਤ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਹੋਰ 14 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 5,660 ਹੋ ਗਈ ਹੈ। ਦੇਸ਼ ਵਿਚ ਮੌਤ ਦਰ ਸਿਰਫ 1.46 ਫੀਸਦੀ ਹੈ। ਇਸ ਮਿਆਦ ਵਿਚ 1,674 ਹੋਰ ਰੋਗੀਆਂ ਦੇ ਸਿਹਤਯਾਬ ਹੋਣ ਨਾਲ ਦੇਸ਼ ਵਿਚ ਕੁੱਲ ਠੀਕ ਹੋਏ ਲੋਕਾਂ ਦੀ ਗਿਣਤੀ 3,03,972 ਹੋ ਗਈ ਹੈ।  ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਲੋਕਾਂ ਵਿਚ ਆਸ ਦੀ ਕਿਰਨ ਜਾਗ ਗਈ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੰਗਲਾਦੇਸ਼ ਨੇ ਚੀਨ ਵਲੋਂ ਤਿਆਰ ਕੀਤੇ ਜਾ ਰਹੇ ਟੀਕੇ ਦਾ ਟ੍ਰਾਇਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਹ ਬੰਗਲਾਦੇਸ਼ ਵਿਚ ਇਹ ਟ੍ਰਾਇਲ ਮੁਫਤ ਕਰੇਗਾ ਤੇ ਫਿਰ ਕਿਹਾ ਕਿ ਬੰਗਲਾਦੇਸ਼ ਨੂੰ ਇਸ ਲਈ ਪੈਸੇ ਦੇਣੇ ਪੈਣਗੇ, ਇਸ ਮਗਰੋਂ ਬੰਗਲਾਦੇਸ਼ ਨੇ ਟ੍ਰਾਇਲ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। 


Sanjeev

Content Editor

Related News