ਬੰਗਲਾਦੇਸ਼ ਨੇ ਜਮਾਤ-ਏ-ਇਸਲਾਮੀ, ਪਾਰਟੀ ਦੇ ਵਿਦਿਆਰਥੀ ਵਿੰਗ 'ਇਸਲਾਮੀ ਛਤਰ ਸ਼ਿਬੀਰ' 'ਤੇ ਲਗਾਈ ਪਾਬੰਦੀ
Thursday, Aug 01, 2024 - 05:19 PM (IST)

ਢਾਕਾ (ਪੀ. ਟੀ. ਆਈ.)- ਬੰਗਲਾਦੇਸ਼ ਨੇ ਵੀਰਵਾਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਜਮਾਤ-ਏ-ਇਸਲਾਮੀ ਅਤੇ ਇਸ ਦੇ ਵਿਦਿਆਰਥੀ ਵਿੰਗ 'ਇਸਲਾਮੀ ਛਤਰ ਸ਼ਿਬੀਰ' 'ਤੇ ਪਾਬੰਦੀ ਲਗਾ ਦਿੱਤੀ। ਬੰਗਲਾਦੇਸ਼ ਨੇ ਇਹ ਪਾਬੰਦੀ ਦੇਸ਼ ਵਿਆਪੀ ਅਸ਼ਾਂਤੀ ਤੋਂ ਬਾਅਦ ਜਨਤਕ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਲਗਾਈ। ਇਸਲਾਮਿਕ ਪਾਰਟੀ 'ਤੇ ਪਾਬੰਦੀ ਦਾ ਐਲਾਨ ਗ੍ਰਹਿ ਮੰਤਰਾਲੇ ਦੇ ਜਨਤਕ ਸੁਰੱਖਿਆ ਡਿਵੀਜ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕੀਤਾ ਗਿਆ ਹੈ।
ਇਹ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਵੱਡੀ ਸਹਿਯੋਗੀ ਹੈ। ਬੰਗਲਾਦੇਸ਼ ਸਰਕਾਰ ਨੇ ਮੰਗਲਵਾਰ ਨੂੰ ਸਰਕਾਰੀ ਨੌਕਰੀਆਂ 'ਚ ਰਾਖਵੇਂਕਰਨ ਨੂੰ ਲੈ ਕੇ ਦੇਸ਼ ਭਰ 'ਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਜਮਾਤ-ਏ-ਇਸਲਾਮੀ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਦੋਸ਼ ਲਾਇਆ ਕਿ ਜਮਾਤ-ਏ-ਇਸਲਾਮੀ ਅੰਦੋਲਨ ਦਾ ਫ਼ਾਇਦਾ ਉਠਾ ਰਹੀ ਹੈ, ਜਿਸ ਵਿਚ ਘੱਟੋ-ਘੱਟ 150 ਲੋਕ ਮਾਰੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-UK PM ਨੇ ਬੁਲਾਈ ਪੁਲਸ ਅਧਿਕਾਰੀਆਂ ਦੀ ਬੈਠਕ, ਹਿੰਸਕ ਪ੍ਰਦਰਸ਼ਨ 'ਚ 100 ਤੋਂ ਵੱਧ ਗ੍ਰਿਫ਼ਤਾਰੀਆਂ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਦੀ ਅਗਵਾਈ ਵਾਲੇ 14-ਪਾਰਟੀ ਗਠਜੋੜ ਦੀ ਮੀਟਿੰਗ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ। ਇਸ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਜਮਾਤ ’ਤੇ ਪਾਬੰਦੀ ਲਗਾਈ ਜਾਵੇ। ਜਮਾਤ 'ਤੇ ਪਾਬੰਦੀ ਲਗਾਉਣ ਦਾ ਤਾਜ਼ਾ ਫ਼ੈਸਲਾ 1972 'ਚ "ਰਾਜਨੀਤਿਕ ਉਦੇਸ਼ਾਂ ਲਈ ਧਰਮ ਦੀ ਦੁਰਵਰਤੋਂ" ਲਈ ਲਗਾਈ ਗਈ ਸ਼ੁਰੂਆਤੀ ਪਾਬੰਦੀ ਦੇ 50 ਸਾਲ ਬਾਅਦ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।