ਬੰਗਲਾਦੇਸ਼ ''ਚ ਭਾਜੜ ਮਚਣ ਨਾਲ 10 ਲੋਕਾਂ ਦੀ ਮੌਤ
Monday, Dec 18, 2017 - 05:32 PM (IST)

ਢਾਕਾ— ਬੰਗਲਾਦੇਸ਼ 'ਚ ਚਟਗਾਂਵ ਦੇ ਸਾਬਕਾ ਮਹਾਪੌਰ ਦੀ ਆਖਰੀ ਯਾਤਰਾ ਦੌਰਾਨ ਭਾਜੜ ਮਚ ਗਈ, ਜਿਸ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਜ਼ਖਮੀ ਹੋ ਗਏ। ਢਾਕਾ ਟ੍ਰਿਬਿਊਨ ਦੀ ਇਕ ਖਬਰ ਮੁਤਾਬਕ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ, ਕਿਉਂਕਿ ਘਟਨਾ 'ਚ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੈ।
ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਬਕਾ ਮਹਾਪੌਰ ਮੋਹੀਓਦੀਨ ਚੌਧਰੀ ਦੀ ਆਖਰੀ ਯਾਤਰਾ 'ਚ ਭਾਜੜ ਮਚਣ ਨਾਲ 10 ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜ਼ਖਮੀ ਹੋ ਗਏ। ਚਟਗਾਂਮ ਮੈਟ੍ਰੋਪੋਲਿਟਨ ਅਵਾਮੀ ਲੀਗ ਮੁਖੀ ਚੌਧਰੀ ਨੇ 16 ਸਾਲ ਤੱਕ ਸ਼ਹਿਰ ਦੇ ਨਿਗਮ 'ਚ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਦਾ ਸ਼ੁੱਕਰਵਾਰ ਨੂੰ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ।