ਬੰਗਲਾਦੇਸ਼ ਨੂੰ ਮਿਲੀ ਪਹਿਲੀ ਟ੍ਰਾਂਸਜੈਂਡਰ ਨਿਊਜ਼ ਐਂਕਰ, 8 ਮਾਰਚ ਤੋਂ ਪੜ੍ਹੇਗੀ ਖ਼ਬਰਾਂ

Sunday, Mar 07, 2021 - 05:58 PM (IST)

ਢਾਕਾ (ਬਿਊਰੋ): ਬੰਗਲਾਦੇਸ਼ ਨੂੰ ਪਹਿਲੀ ਟ੍ਰਾਂਸਜੈਂਡਰ ਨਿਊਜ਼ ਐਂਕਰ ਮਿਲ ਗਈ ਹੈ। ਬੰਗਲਾ ਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਦੇ ਮੌਕੇ Boishkahi TV ਨੇ  ਬੰਗਲਾਦੇਸ਼ ਵਿਚ ਪਹਿਲੀ ਵਾਰ ਟ੍ਰਾਂਸਜੈਂਡਰ ਨਿਊਜ਼ ਐਂਕਰ ਦੀ ਨਿਯੁਕਤੀ ਕੀਤੀ ਹੈ। ਬੰਗਲਾਦੇਸ਼ ਦੀ ਇਸ ਪਹਿਲੀ ਟ੍ਰਾਂਸਜੈਂਡਰ ਐਂਕਰ ਦਾ ਨਾਮ ਤਸ਼ਨੁਵਾ ਅਨਾਨ ਸ਼ਿਸ਼ਿਰ ਹੈ ਜੋ ਇਕ ਪ੍ਰਤਿਭਾਸ਼ਾਲੀ ਮਾਡਲ ਅਤੇ ਅਦਾਕਾਰਾ ਵੀ ਹੈ। ਤਸ਼ਨੁਵਾ ਅਨਾਨ ਸ਼ਿਸ਼ਿਰ ਬਤੌਰ ਨਿਊਜ਼ ਪੇਸ਼ਕਰਤਾ ਦੇ ਤੌਰ 'ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ 8 ਮਾਰਚ ਨੂੰ ਕਰੇਗੀ।

ਦੀ ਡੇਲੀ ਸਟਾਰ ਮੁਤਾਬਕ ਤਸ਼ਨੁਵਾ ਨੇ 2007 ਵਿਚ ਥੀਏਟਰ ਮੰਡਲੀ ਨਟੁ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਦੋ ਸਾਲ ਤੋਂ ਵੱਧ ਸਮੇਂ ਤੱਕ ਥੀਏਟਰ ਮੰਡਲੀ ਬੋਟਟੋਲਾ ਦਾ ਹਿੱਸਾ ਰਹੀ ਹੈ। ਇਸ ਦੌਰਾਨ ਕਈ ਪੇਸ਼ਕਾਰੀਆਂ ਵਿਚ ਉਹ ਮਹੱਤਵਪੂਰਨ ਭੂਮਿਕਾ ਵਿਚ ਦਿਸੀ। ਇਸ ਸਾਲ ਉਹ 2 ਫੀਚਰ ਫਿਲਮਾਂ ਵਿਚ ਦਿਖਾਈ ਦੇਵੇਗੀ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਪੀ.ਟੀ.ਆਈ. ਨੇਤਾ ਨੇ ਭੀੜ ਨੇ ਮਾਰਿਆ ਬੂਟ, ਵੀਡੀਓ ਵਾਇਰਲ

ਡੇਲੀ ਬੰਗਲਾਦੇਸ਼ ਮੁਤਾਬਕ Boishkahi TV ਚੈਨਲ ਦੇ ਜਨ ਸੰਪਰਕ ਅਧਿਕਾਰੀ ਦੁਲਾਲ ਖਾਨ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਆਜ਼ਾਦੀ ਦੀ ਗੋਲਡਨ ਜੁਬਲੀ ਤੋਂ ਪਹਿਲਾਂ ਦੀ ਸ਼ਾਮ ਅਤੇ ਮਹਿਲਾ ਦਿਵਸ ਮੌਕੇ ਦੋ ਟ੍ਰਾਂਸਜੈਂਡਰ ਬੀਬੀਆਂ ਨੂੰ ਸਾਡੇ ਚੈਨਲ ਦੀ ਨਿਊਜ਼ ਅਤੇ ਨਾਟਕ ਟੀਮ ਵਿਚ ਨਿਯੁਕਤ ਕੀਤਾ ਹੈ।ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਲੋਕ ਇਕ ਟ੍ਰਾਂਸਜੈਂਡਰ ਬੀਬੀ ਨੂੰ ਇਕ ਅਧਿਕਾਰਤ ਸਮਾਚਾਰ ਬੁਲੇਟਿਨ ਵਿਚ ਖ਼ਬਰਾਂ ਪੇਸ਼ ਕਰਦਿਆਂ ਦੇਖਣਗੇ, ਜੋ ਆਜ਼ਾਦੀ ਦੇ 50 ਸਾਲਾਂ ਵਿਚ ਪਹਿਲਾਂ ਕਦੇ ਨਹੀਂ ਹੋਇਆ ਹੈ। 

ਉਹਨਾਂ ਨੇ ਕਿਹਾ ਕਿ 8 ਮਾਰਚ 2021 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤਸ਼ਨੁਵਾ ਅਨਾਨ ਸ਼ਿਸ਼ਿਰ Boishkahi TV 'ਤੇ ਆਪਣਾ ਪਹਿਲਾ ਸਮਾਚਾਰ ਬੁਲੇਟਿਨ ਪੇਸ਼ ਕਰੇਗੀ। ਇਸ ਦੇ ਮਾਧਿਅਮ ਨਾਲ ਉਕਤ ਟੀਵੀ ਦੇਸ਼ ਵਿਚ ਇਕ ਬੇਮਿਸਾਲ ਉਦਾਹਰਨ ਸਥਾਪਿਤ ਕਰਨਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਇਕ ਡਾਂਸਰ, ਮਾਡਲ ਅਤੇ ਇਕ ਵੌਇਸ ਕਲਾਕਾਰ ਤਸ਼ਨੁਵਾ ਦੀ ਪਹਿਲੀ ਵਾਰ ਟ੍ਰਾਂਸਜੈਂਡਰ ਨਿਊਜ਼ ਐਂਕਰ ਬਣਨ ਦੀ ਮਿਸਾਲ ਬੰਗਲਾਦੇਸ਼ ਵਿਚ ਹਜ਼ਾਰਾਂ ਟ੍ਰਾਂਸਜੈਂਡਰ ਬੀਬੀਆਂ ਨੂੰ ਪ੍ਰੇਰਿਤ ਕਰੇਗੀ।

ਨੋਟ- ਬੰਗਲਾਦੇਸ਼ ਨੂੰ ਮਿਲੀ ਪਹਿਲੀ ਟ੍ਰਾਂਸਜੈਂਡਰ ਨਿਊਜ਼ ਐਂਕਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News