ਬੰਗਲਾਦੇਸ਼ : ਰੋਹਿੰਗਿਆ ਸਮੂਹ ਦੇ ਨੇਤਾ ਦੇ ਕਤਲ ਮਾਮਲੇ ''ਚ ਪੁਲਸ ਨੇ ਇਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ
Friday, Oct 01, 2021 - 11:39 PM (IST)
ਢਾਕਾ-ਬੰਗਲਾਦੇਸ਼ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੋਹਿੰਗਿਆ ਸਮੂਹ ਦੇ ਇਕ ਨੇਤਾ ਮੋਹਿਬੁੱਲਾ ਦੇ ਕਤਲ ਦੇ ਮਾਮਲੇ 'ਚ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰੋਹਿੰਗਿਆ ਲੋਕਾਂ ਦੇ ਅਧਿਕਾਰਾਂ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਵਾਲੇ ਮੋਹਿਬੁੱਲਾ ਧਾਰਮਿਕ ਸੁਤੰਤਰਾ ਸੰਬੰਧੀ ਇਕ ਬੈਠਕ 'ਚ ਸ਼ਾਮਲ ਹੋਣ ਲਈ 2019 'ਚ ਵ੍ਹਾਈਟ ਹਾਊਸ ਵੀ ਗਏ ਸਨ। ਉਹ ਰੋਹਿੰਗਿਆ ਲੋਕਾਂ ਦੀ ਮਿਆਂਮਾਰ ਵਾਪਸੀ ਦੇ ਪੈਰੋਕਾਰ ਸਨ।
ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ
ਦੱਖਣੀ ਬੰਗਲਾਦੇਸ਼ 'ਚ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਉਖੀਆ 'ਚ ਕੁਤੁਪਲਾਂਗ ਸ਼ਰਨਰਾਥੀ ਕੈਂਪ 'ਚ ਮੋਹਿਬੁੱਲਾ ਦਾ ਬੁੱਧਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲੇ ਦੀ ਜ਼ਿੰਮੇਵਾਰੀ ਅਜੇ ਕਿਸੇ ਸਮੂਹ ਨੇ ਨਹੀਂ ਲਈ ਹੈ। ਆਮਰਡ ਪੁਲਸ ਬਟਾਲੀਅਨ ਦੇ ਇਕ ਸੀਨੀਅਰ ਅਧਿਕਾਰੀ ਨੈਮੂਲ ਹੱਕ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਵੀ ਰੋਹਿੰਗਿਆ ਸਮੂਹ ਤੋਂ ਹੀ ਹਨ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਮੋਹਿਬੁੱਲਾ ਦੇ ਭਰਾ ਹਬੀਬੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਲਮਾਵਾਰਾਂ ਨੇ ਆਪਣੇ ਚਿਹਰੇ ਢੱਕੇ ਸਨ ਹਾਲਾਂਕਿ ਉਹ ਉਨ੍ਹਾਂ 'ਚੋਂ ਕੁਝ ਨੂੰ ਪਛਾਉਂਦੇ ਹਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਵੀ ਕਤਲ ਦੀ ਨਿੰਦਾ ਕੀਤੀ ਅਤੇ ਸਰਕਾਰ ਨੂੰ ਕਿਹਾ ਕਿ ਉਹ ਸ਼ਰਨਾਰਥੀਆਂ ਦੀ ਰੱਖਿਆ ਲਈ ਹਰਸਭੰਵ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ : ਅਮਰੀਕਾ 'ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।