ਬੰਗਲਾਦੇਸ਼ ''ਚ ਜੋੜੇ ਨੇ ਮੁਸਲਿਮ ਵਿਆਹ ਪਰੰਪਰਾ ਨੂੰ ਦਿੱਤੀ ਚੁਣੌਤੀ, ਜਾਣੋ ਪੂਰਾ ਮਾਮਲਾ

09/23/2019 1:15:47 PM

ਢਾਕਾ (ਬਿਊਰੋ)— ਬੰਗਲਾਦੇਸ਼ ਵਿਚ ਇਕ ਜੋੜੇ ਨੇ ਮੁਸਲਿਮ ਵਿਆਹ ਦੀ ਚੱਲੀ ਆ ਰਹੀ ਪਰੰਪਰਾ ਨੂੰ ਚੁਣੌਤੀ ਦਿੱਤੀ ਹੈ। ਅਸਲ ਵਿਚ 19 ਸਾਲਾ ਇਕ ਮੁਸਲਿਮ ਕੁੜੀ ਵਿਆਹ ਦੇ ਬਾਅਦ ਲਾੜੇ ਨੂੰ ਆਪਣੇ ਘਰ ਲੈ ਆਈ ਹੈ। ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਇਸ ਰੂੜ੍ਹੀਵਾਦੀ ਦੇਸ਼ ਵਿਚ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਬਹਿਸ ਛਿੜ ਗਈ ਹੈ। ਸਥਾਨਕ ਮੀਡੀਆ ਇਸ ਨੂੰ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਦੱਸ ਰਿਹਾ ਹੈ।

PunjabKesari

ਖਦੀਜ਼ਾ ਅਖਤਰ ਖੁਸ਼ੀ ਸ਼ਨੀਵਾਰ ਨੂੰ ਬਰਾਤ ਲੈ ਕੇ ਆਪਣੇ ਲਾੜੇ ਤਾਰਿਕ ਉਲ ਇਸਲਾਮ ਦੇ ਮੇਹਰਪੁਰ ਜ਼ਿਲੇ ਵਿਚ ਸਥਿਤ ਘਰ ਗਈ। ਵਿਆਹ ਦੇ ਬਾਅਦ ਖਦੀਜ਼ਾ ਆਪਣੇ ਪਤੀ ਨੂੰ ਨਾਲ ਲੈ ਆਈ। ਖਦੀਜ਼ਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਹਾਂ, ਇਹ ਅਸਾਧਰਨ ਹੈ ਪਰ ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਹੋਰ ਔਰਤਾਂ ਮੇਰੇ ਵਾਂਗ ਕਰ ਸਕਣ।'' 

PunjabKesari

ਇਸਲਾਮ (27) ਨੇ ਕਿਹਾ ਕਿ ਉਨ੍ਹਾਂ ਦੋਹਾਂ ਨੂੰ ਆਪਣੇ-ਆਪਣੇ ਪਰਿਵਾਰਾਂ ਅਤੇ ਦੋਸਤਾਂ ਦੇ ਵਿਰੋਧ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ,''ਅਸੀਂ ਲਿੰਗੀ ਭੇਦਭਾਵ ਖਤਮ ਕਰਨ ਅਤੇ ਔਰਤਾਂ ਲਈ ਸਮਾਨ ਅਧਿਕਾਰਾਂ ਨੂੰ ਸਥਾਪਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਅਜਿਹਾ ਕੀਤਾ।'' ਉਨ੍ਹਾਂ ਨੇ ਅੱਗੇ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ ਸਾਡੇ ਵਿਆਹ ਨਾਲ ਇਹ ਸੰਦੇਸ਼ ਜਾਵੇਗਾ ਕਿ ਔਰਤਾਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਪੁਰਸ਼ ਕਰ ਸਕਦੇ ਹਨ।''


Vandana

Content Editor

Related News