ਬੰਗਲਾਦੇਸ਼ : ਮਦਰਸੇ ਦੇ ਇਮਾਮ ''ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

Sunday, Jul 07, 2019 - 10:22 AM (IST)

ਬੰਗਲਾਦੇਸ਼ : ਮਦਰਸੇ ਦੇ ਇਮਾਮ ''ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਢਾਕਾ (ਬਿਊਰੋ)— ਬੰਗਲਾਦੇਸ਼ ਵਿਚ ਪੁਲਸ ਨੇ ਇਕ ਮਦਰਸੇ ਦੇ ਪ੍ਰਿੰਸੀਪਲ ਮਤਲਬ ਇਮਾਮ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਿੰਸੀਪਲ 'ਤੇ ਇਕ ਦਰਜਨ ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਸ਼ੁੱਕਰਵਾਰ ਨੂੰ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਮਾਮ ਦੀ ਗ੍ਰਿਫਤਾਰੀ ਦੇ ਬਾਅਦ ਸੈਂਕੜੇ ਲੋਕ ਵਿਰੋਧ ਪ੍ਰਦਰਸ਼ਨ 'ਤੇ ਉੱਤਰ ਆਏ। ਲੋਕਾਂ ਨੇ ਇਮਾਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉੱਧਰ ਮਨੁੱਖੀ ਅਧਿਕਾਰ ਸੰਗਠਨ ਨੇ ਬੰਗਲਾਦੇਸ਼ ਵਿਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਵੱਧਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ ਹੈ। 

ਜਿਹੜੀਆਂ ਬੱਚੀਆਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ ਉਨ੍ਹਾਂ ਵਿਚੋਂ ਜ਼ਿਆਦਾਤਰ ਬੱਚੀਆਂ 12 ਸਾਲ ਤੋਂ ਘੱਟ ਉਮਰ ਦੀਆਂ ਹਨ। ਪੁਲਸ ਨੇ ਢਾਕਾ ਦੇ ਕਰੀਬ ਫਤੁੱਲਾ ਸਥਿਤ ਬੈਤੁਲ ਹੁਦਾ ਕੈਡੇਟ ਮਦਰਸੇ ਦੇ ਸੰਸਥਾਪਕ ਅਲ ਅਮੀਨ ਨੂੰ ਗ੍ਰਿਫਤਾਰ ਕੀਤਾ ਹੈ। ਇਮਾਮ ਦੀ ਮੰਨੀਏ ਤਾਂ ਉਸ 'ਤੇ ਸ਼ੈਤਾਨ ਦਾ ਪਰਛਾਵਾਂ ਹੈ ਅਤੇ ਉਹ ਪੂਰੀ ਤਰ੍ਹਾਂ ਬੇਕਸੂਰ ਹੈ। ਇਮਾਮ ਦਾ ਇੱਥੋਂ ਤੱਕ ਕਹਿਣਾ ਹੈ ਕਿ ਬੱਚੀਆਂ ਨਾਲ ਬਲਾਤਕਾਰ ਉਸ ਨੇ ਨਹੀਂ ਸਗੋਂ ਸ਼ੈਤਾਨ ਨੇ ਕੀਤਾ ਹੈ। ਇੱਥੇ ਦੱਸ ਦਈਏ ਕਿ ਮਦਰਸਾ ਮਤਲਬ ਉਹ ਧਾਰਮਿਕ ਸੰਸਥਾ ਹੈ ਜਿੱਥੇ ਕੁਰਾਨ ਆਧਾਰਿਤ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਂਦੀ ਹੈ।

ਵੀਰਵਾਰ ਨੂੰ ਰੈਪਿਡ ਐਕਸ਼ਨ ਬਟਾਲੀਅਨ (ਰੈਬ) ਨੇ ਅਮੀਨ ਨੂੰ ਗ੍ਰਿਫਤਾਰ ਕੀਤਾ। ਅਮੀਨ ਵਿਰੁੱਧ ਇਕ 10 ਸਾਲ ਦੀ ਬੱਚੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸਥਾਨਕ ਰੈਬ ਦੇ ਮੁਖੀ ਲੈਫਟੀਨੈਂਟ ਕਰਨਲ ਕਾਜ਼ੀ ਸ਼ਮਸ਼ੇਰ ਉਦੀਨ ਨੇ ਕਿਹਾ ਕਿ ਬੱਚੀ ਨੇ ਬਲਾਤਕਾਰ ਨਾਲ ਸਬੰਧਤ ਇਕ ਖਬਰ ਦੇਖੀ ਅਤੇ ਬਾਅਦ ਵਿਚ ਆਪਣੀ ਮਾਂ ਨੂੰ ਦੱਸਿਆ ਕਿ ਇਮਾਮ ਨੇ ਉਸ ਨਾਲ ਵੀ ਅਜਿਹਾ ਹੀ ਕੀਤਾ ਸੀ। ਬੱਚੀ ਦੀ ਸ਼ਿਕਾਇਤ ਦੇ ਬਾਅਦ ਮਾਂ ਤੁਰੰਤ ਪੁਲਸ ਸਟੇਸ਼ਨ ਗਈ ਅਤੇ ਉਸ ਨੇ ਇਮਾਮ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਦੇ ਆਧਾਰ 'ਤੇ ਇਮਾਮ ਮਤਲਬ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਇਮਾਮ ਨੇ ਸਵੀਕਾਰ ਕੀਤਾ ਕਿ ਉਸ ਨੇ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਮਾਮ ਨੇ ਮਦਰਸੇ ਦੇ ਅੰਦਰ ਘੱਟੋ-ਘੱਟੇ 12 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਉਹ ਕਰੀਬ ਪਿਛਲੇ ਕਰੀਬ 4 ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਸੀ।


author

Vandana

Content Editor

Related News