ਜਨਤਕ ਥਾਵਾਂ ’ਤੇ ਬੁਰਕਾ ਪਹਿਨਣ ’ਤੇ ਰੋਕ, ਨਿਯਮ ਤੋੜਨ ’ਤੇ 4 ਲੱਖ ਰੁਪਏ ਤਕ ਜੁਰਮਾਨਾ

Sunday, Oct 19, 2025 - 04:48 AM (IST)

ਜਨਤਕ ਥਾਵਾਂ ’ਤੇ ਬੁਰਕਾ ਪਹਿਨਣ ’ਤੇ ਰੋਕ, ਨਿਯਮ ਤੋੜਨ ’ਤੇ 4 ਲੱਖ ਰੁਪਏ ਤਕ ਜੁਰਮਾਨਾ

ਲਿਸਬਨ – ਪੁਰਤਗਾਲ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਇਕ ਨਵਾਂ ਨਿਯਮ ਪਾਸ ਕੀਤਾ, ਜਿਸ ਦੇ ਤਹਿਤ ਜਨਤਕ ਥਾਵਾਂ ’ਤੇ ਬੁਰਕਾ ਤੇ ਨਕਾਬ ਪਹਿਨਣ ’ਤੇ ਪਾਬੰਦੀ ਹੋਵੇਗੀ। ਇਹ ਬਿੱਲ ਸੱਜੇਪੱਖੀ ਪਾਰਟੀ ‘ਚੇਗਾ’ ਨੇ ਪੇਸ਼ ਕੀਤਾ ਸੀ। ਇਸ ਨਿਯਮ ਮੁਤਾਬਕ ਜੇ ਕੋਈ ਜਨਤਕ ਥਾਂ ’ਤੇ ਬੁਰਕਾ ਜਾਂ ਨਕਾਬ ਪਹਿਨੇਗਾ ਤਾਂ ਉਸ ਨੂੰ 20 ਹਜ਼ਾਰ ਰੁਪਏ ਤੋਂ 4 ਲੱਖ ਰੁਪਏ ਤਕ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇ ਕੋਈ ਕਿਸੇ ਨੂੰ ਜ਼ਬਰਦਸਤੀ ਬੁਰਕਾ ਪਹਿਨਾਉਣ ਦੀ ਕੋਸ਼ਿਸ਼ ਕਰੇਗਾ ਤਾਂ 3 ਸਾਲ ਤਕ ਜੇਲ ਹੋ ਸਕਦੀ ਹੈ।

ਹਾਲਾਂਕਿ ਹਵਾਈ ਜਹਾਜ਼, ਧਾਰਮਿਕ ਸਥਾਨਾਂ ਅਤੇ ਅੰਬੈਸੀਆਂ ਵਿਚ ਬੁਰਕਾ ਪਹਿਨਣ ਦੀ ਛੋਟ ਰਹੇਗੀ। ਇਸ ਬਿੱਲ ’ਤੇ ਅਜੇ ਰਾਸ਼ਟਰਪਤੀ ਮਾਰਸੈਲੋ ਰਿਬੈਲੋ ਡੀ ਸੂਜ਼ਾ ਦੇ ਹਸਤਾਖਰ ਹੋਣੇ ਬਾਕੀ ਹਨ। ਉਹ ਹੀ ਇਸ ਨੂੰ ਰੋਕ ਸਕਦੇ ਹਨ ਜਾਂ ਜਾਂਚ ਲਈ ਅਦਾਲਤ ’ਚ ਭੇਜ ਸਕਦੇ ਹਨ। ਸੰਸਦ ਵਿਚ ਬਹਿਸ ਦੌਰਾਨ ਕੁਝ ਖੱਬੇਪੱਖੀ ਮਹਿਲਾ ਸੰਸਦ ਮੈਂਬਰਾਂ ਨੇ ਇਸ ਨਿਯਮ ਦਾ ਵਿਰੋਧ ਕੀਤਾ ਅਤੇ ‘ਚੇਗਾ’ ਪਾਰਟੀ ਦੇ ਨੇਤਾ ਆਂਦਰੇ ਵੇਂਟੁਰਾ ਨਾਲ ਬਹਿਸ ਕੀਤੀ ਪਰ ਹੋਰ ਸੱਜੇਪੱਖੀ ਪਾਰਟੀਆਂ ਦੇ ਸਮਰਥਨ ਨਾਲ ਇਹ ਬਿੱਲ ਪਾਸ ਹੋ ਗਿਆ।
 


author

Inder Prajapati

Content Editor

Related News