ਪਾਕਿ ''ਚ ਪਿਆਰ ਦੇ ਇਜ਼ਹਾਰ ''ਤੇ ਬੈਨ!

02/11/2016 12:56:32 PM

ਇਸਲਾਮਾਬਾਦ— ਪਾਕਿਸਤਾਨ ਪਿਆਰ ਦਾ ਦੁਸ਼ਮਣ ਸਾਬਤ ਹੋ ਰਿਹਾ ਹੈ ਅਤੇ ਇਸ ਸਾਲ ਪਾਕਿਸਤਾਨ ਰਾਜਧਾਨੀ ਇਸਲਾਮਾਬਾਦ ਵਿਚ ਵੈਲੇਨਟਾਈਨ ਡੇਅ (14 ਫਰਵਰੀ) ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਬੈਨ ਕਰ ਸਕਦਾ ਹੈ। ਪਾਕਿਸਤਾਨ ਵਿਚ ਇਸਲਾਮਿਕਾਂ ਵੱਲੋਂ 14 ਫਰਵਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹ ਇਸ ਤਿਉਹਾਰ ਨੂੰ ਇਸਲਾਮ ਦਾ ਅਪਮਾਨ ਕਹਿ ਰਹੇ ਹਨ। 
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਨਿਸਾਰ ਅਲੀ ਖਾਨ ਦੇ ਨਿਰਦੇਸ਼ਾਂ ਦੇ ਆਧਾਰ ''ਤੇ ਵੈਲੇਨਟਾਈਨ ਡੇਅ ਨੂੰ ਬੈਨ ਕਰਨ ਦਾ ਹੁਕਮ ਦਿੱਤਾ ਗਿਆ ਹੈ। 
ਹਾਲਾਂਕਿ ਅਜੇ ਤੱਕ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸਲਾਮਾਬਾਦ ਦੇ ਅਧਿਕਾਰੀ ਇਸ ਬੈਨ ਨੂੰ ਲਾਗੂ ਕਰਵਾਉਣਗੇ ਅਤੇ ਡਿਪਟੀ ਕਮਿਸ਼ਨਰ ਇਸ ਦਾ ਅਧਿਕਾਰਤ ਤੌਰ ''ਤੇ ਐਲਾਨ ਕਰਨਗੇ।


Kulvinder Mahi

News Editor

Related News