ਕਾਠਮੰਡੂ ਘਾਟੀ ''ਚ ਗੋਲਗੱਪੇ ਵੇਚਣ ''ਤੇ ਲੱਗੀ ਪਾਬੰਦੀ
Sunday, Jun 26, 2022 - 11:52 PM (IST)
ਕਾਠਮੰਡੂ-ਕਾਠਮੰਡੂ ਘਾਟੀ ਦੇ ਲਲਿਤਪੁਰ ਮਹਾਨਗਰ ਸ਼ਹਿਰ 'ਚ ਪਾਣੀਪੂਰੀ (ਗੋਲਗੱਪੇ) ਦੀ ਵਿਕਰੀ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਕਿਉਂਕਿ ਸ਼ਹਿਰ 'ਚ 12 ਲੋਕਾਂ ਦੇ ਇਨਫੈਕਟਿਡ ਪਾਏ ਜਾਣ ਦੇ ਨਾਲ ਹੀ ਹੈਜ਼ੇ ਦੇ ਮਾਮਲੇ ਵਧ ਗਏ ਹਨ। ਲਲਿਤਪੁਰ ਮੈਟ੍ਰੋਪੋਲਿਟਨ ਸਿਟੀ (ਐੱਲ.ਐੱਮ.ਸੀ.) ਨੇ ਸ਼ਨੀਵਾਰ ਨੂੰ ਮਹਾਨਗਰ 'ਚ ਪਾਣੀਪੂਰੀ ਦੀ ਵਿਕਰੀ ਅਤੇ ਵੰਡ 'ਤੇ ਰੋਕ ਲਾਉਣ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਈਰਾਨ ਦੀ ਯਾਤਰਾ 'ਤੇ
ਉਸ ਨੇ ਦਾਅਵਾ ਕੀਤਾ ਕਿ ਪਾਣੀਪੂਰੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ 'ਚ ਹੈਜ਼ੇ ਦਾ ਬੈਕਟੀਰੀਆ ਪਾਇਆ ਗਿਆ ਹੈ। ਮਿਊਨੀਸਿਪਲ ਪੁਲਸ ਮੁੱਖ ਸੀਤਾਰਾਮ ਹਾਚੇਥੁ ਨੇ ਕਿਹਾ ਕਿ ਮਹਾਨਗਰ ਨੇ ਭੀੜ ਭੜਕੇ ਵਾਲੇ ਇਲਾਕਿਆਂ ਅਤੇ ਕਾਰੀਡੋਰ ਇਲਾਕੇ 'ਚ ਪਾਣੀਪੂਰੀ ਦੀ ਵਿਕਰੀ ਰੋਕਣ ਲਈ ਅੰਦਰੂਨੀ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਘਾਟੀ 'ਚ ਹੈਜ਼ੇ ਦੇ ਫੈਲਣ ਦਾ ਖਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ : ਮਹਿੰਗਾਈ ’ਤੇ ਕਾਬੂ ਪਾਉਣ ਲਈ ‘ਵਾਧੇ ਦਾ ਅਸਹਿਣਯੋਗ ਬਲੀਦਾਨ’ ਨਾ ਹੋਵੇ : MPC ਮੈਂਬਰ
ਸਿਹਤ ਅਤੇ ਆਬਾਦੀ ਮੰਤਰਾਲਾ ਮੁਤਾਬਕ, ਕਾਠਮੰਡੂ ਘਾਟੀ 'ਚ ਸੱਤ ਹੋਰ ਲੋਕਾਂ ਦੇ ਹੈਜ਼ੇ ਨਾਲ ਇਨਫੈਕਟਿਡ ਪਾਏ ਜਾਣ ਦੇ ਨਾਲ ਹੀ ਘਾਟੀ 'ਚ ਇਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਸਿਹਤ ਮੰਤਰਾਲਾ ਤਹਿਤ ਮਹਾਮਾਰੀ ਵਿਗਿਆਨ ਅਤੇ ਰੋਗ ਕੰਟਰੋਲ ਮੰਡਲ ਦੇ ਨਿਰਦੇਸ਼ਕ ਚੁਮਨਲਾਲ ਦਾਸ ਮੁਤਾਬਕ, ਕਾਠਮੰਡੂ ਮਹਾਨਗਰ 'ਚ ਹੈਜ਼ੇ ਦੇ ਪੰਜ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਚੰਦ੍ਰਗਿਰੀ ਮਹਾਨਗਰ ਮਹਾਨਗਰ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ :ਪਾਕਿ ਤੋਂ ਲਿਆਂਦੀ ਹੈਰੋਇਨ, ਪਿਸਤੌਲ, ਮੈਗਜ਼ੀਨ, ਕਾਰਤੂਸ ਤੇ ਡਰੱਗ ਮਨੀ ਸਣੇ 3 ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ