ਕੈਨੇਡਾ ਦਾ ਸਖ਼ਤ ਕਦਮ, ਧਾਰਮਿਕ ਸਥਾਨਾਂ 'ਤੇ ਪ੍ਰਦਰਸ਼ਨ ਕਰਨ 'ਤੇ ਲੱਗੇਗੀ ਪਾਬੰਦੀ
Thursday, Nov 07, 2024 - 12:19 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਹਿੰਦੂ ਮੰਦਰ 'ਤੇ ਹੋਏ ਹਮਲੇ ਖ਼ਿਲਾਫ਼ ਵੱਖ-ਵੱਖ ਥਾਵਾਂ 'ਤੇ ਹਿੰਦੂਆਂ ਦੇ ਵੱਡੇ ਪ੍ਰਦਰਸ਼ਨ ਹੋ ਰਹੇ ਹਨ। ਵੱਡੀ ਗਿਣਤੀ 'ਚ ਹਿੰਦੂ ਸੜਕਾਂ 'ਤੇ ਆ ਗਏ ਹਨ। ਹੱਥ ਵਿੱਚ ਤਿਰੰਗਾ ਅਤੇ ਭਗਵਾ ਝੰਡਾ ਲਹਿਰਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਕੈਨੇਡੀਅਨ ਪੁਲਸ ਖ਼ਿਲਾਫ਼ ਵੀ ਭੜਕ ਉੱਠਿਆ ਅਤੇ ਉਨ੍ਹਾਂ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਖਾਲਿਸਤਾਨ ਸਮਰਥਕ ਵੀ ਕੁਝ ਥਾਵਾਂ 'ਤੇ ਇਕੱਠੇ ਹੋਏ। ਇਹ ਸਭ ਦੇਖ ਕੇ ਪੁਲਸ ਵੀ ਸਰਗਰਮ ਹੋ ਗਈ ਅਤੇ ਭੀੜ ਨੂੰ ਖਦੇੜ ਕੇ ਭਜਾ ਦਿੱਤਾ ਗਿਆ।
ਬਰੈਂਪਟਨ ਮੇਅਰ ਦਾ ਐਲਾਨ
ਇਸੇ ਦੌਰਾਨ ਹਿੰਦੂਆਂ ਅਤੇ ਸਿੱਖਾਂ ਦੀ ਵੱਡੀ ਆਬਾਦੀ ਵਾਲੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਵੀ ਧਾਰਮਿਕ ਸਥਾਨਾਂ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਲਈ ਨਵਾਂ ਬਿੱਲ ਲਿਆਉਣ ਦਾ ਐਲਾਨ ਕੀਤਾ ਹੈ। ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਧਾਰਮਿਕ ਸਥਾਨ ਧਾਰਮਿਕ ਗਤੀਵਿਧੀਆਂ ਲਈ ਹਨ ਅਤੇ ਉੱਥੇ ਸਿਆਸੀ ਜਾਂ ਹੋਰ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਧਰ ਪੰਥਕ ਜਥੇਬੰਦੀਆਂ ਨੇ ਵੀ ਮੰਦਰ 'ਤੇ ਹਮਲੇ ਦੀ ਨਿਖੇਧੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-India-Canada ਦੇ ਸਬੰਧਾਂ 'ਚ ਵਧੀ ਖਟਾਸ, ਭਾਰਤੀ ਦੂਤਘਰ ਨੇ ਲਿਆ ਸਖ਼ਤ ਫ਼ੈਸਲਾ
ਵਿਰੋਧ ਪ੍ਰਦਰਸ਼ਨ ਜਾਰੀ
ਧਾਰਮਿਕ ਸਥਾਨਾਂ 'ਤੇ ਸਿਆਸੀ ਪ੍ਰਦਰਸ਼ਨਾਂ ਕਾਰਨ ਵੀ ਤਣਾਅ ਵਧ ਗਿਆ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਨੂੰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹਿੰਦੂ ਮੰਦਰਾਂ ਤੇ ਹੋਏ ਹਮਲੇ ਅਤੇ ਕੈਨੇਡੀਅਨ ਸਾਰਜੈਂਟ ਦੇ ਖਾਲਿਸਤਾਨੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੁਲਸ ਖਿਲਾਫ ਗੁੱਸਾ ਵੀ ਜ਼ਾਹਰ ਕੀਤਾ ਅਤੇ ਪੀਲ ਪੁਲਸ ਨੂੰ ਵੀ ਬੁਲਾਇਆ। 'ਸ਼ਰਮ ਕਰੋ' ਦੇ ਨਾਅਰੇ ਲਾਏ।
ਵਿਰੋਧੀ ਧਿਰ ਦੇ ਨੇਤਾ ਨੇ ਟਰੂਡੋ ਨੂੰ ਘੇਰਿਆ:
ਵਿਰੋਧੀ ਧਿਰ ਦੇ ਨੇਤਾ Pierre Poilievre ਨੇ ਹਿੰਸਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਟਰੂਡੋ ਦੱਖਣੀ ਏਸ਼ੀਆਈ ਭਾਈਚਾਰਿਆਂ ਵਿਚ ਹੋਈ ਹਿੰਸਾ ਨੂੰ ਘਰੇਲੂ ਆਰਥਿਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਰਤ ਰਹੇ ਹਨ। ਅੱਜ ਅਸੀਂ ਬਰੈਂਪਟਨ ਦੀਆਂ ਸੜਕਾਂ 'ਤੇ ਫਿਰਕੂ ਝੜਪਾਂ ਦੇਖ ਰਹੇ ਹਾਂ। ਟਰੂਡੋ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ ਵਿੱਚ ਅਜਿਹਾ ਕਦੇ ਨਹੀਂ ਹੋਇਆ ਸੀ। ਅਜਿਹਾ ਲਗਦਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਵੰਡਣ ਦਾ ਕੰਮ ਕੀਤਾ ਅਤੇ ਉਸ ਵੰਡ ਦਾ ਨਤੀਜਾ ਇਹ ਹਿੰਸਾ ਹੈ। ਕੀ ਪ੍ਰਧਾਨ ਮੰਤਰੀ ਟਰੂਡੋ ਲੈਣਗੇ ਹਿੰਸਾ ਦੀ ਜ਼ਿੰਮੇਵਾਰੀ ਲੈਣਗੇ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।