ਕੈਨੇਡਾ ਦੇ ਇਸ ਸ਼ਹਿਰ ''ਚ 2018 ''ਚ ਬੈਨ ਹੋ ਜਾਣਗੇ ਪਲਾਸਟਿਕ ਦੇ ਬੈਗ

12/18/2017 1:20:07 PM

ਵਿਕਟੋਰੀਆ (ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਕਟੋਰੀਆ 'ਚ ਪਲਾਸਟਿਕ ਦੇ ਬੈਗਾਂ ਨੂੰ ਪੂਰੀ ਤਰ੍ਹਾਂ ਬੈਨ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ।  ਇਹ ਪਾਬੰਦੀ 1 ਜੁਲਾਈ 2018 ਨੂੰ ਲਾਗੂ ਹੋ ਜਾਵੇਗੀ। ਕੌਂਸਲਰਾਂ ਵਲੋਂ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ ਕਰਿਆਨੇ ਦੀਆਂ ਦੁਕਾਨ 'ਚ ਦੁਕਾਨਦਾਰਾਂ ਨੂੰ ਪਲਾਸਟਿਕ ਬੈਗ ਵੇਚਣ ਦੀ ਮਨਾਹੀ ਕਰਦੀ ਹੈ। ਵਿਕਟੋਰੀਆ 2015 ਤੋਂ ਪਲਾਸਟਿਕ ਦੇ ਬੈਗਾਂ 'ਤੇ ਬੈਨ ਲਾਉਣ 'ਤੇ ਵਿਚਾਰ ਕਰ ਰਿਹਾ ਹੈ। ਵਿਕਟੋਰੀਆ ਦੇ ਨਾਲ-ਨਾਲ ਕੈਨੇਡਾ ਦੇ ਹੋਰ ਸ਼ਹਿਰਾਂ 'ਚ ਪਲਾਸਟਿਕ ਦੇ ਬੈਗ ਬਣਾਏ ਜਾਂਦੇ ਹਨ ਅਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਵੱਡੇ ਪੱਧਰ 'ਤੇ ਇਨ੍ਹਾਂ ਪਲਾਸਟਿਕ ਦੇ ਬੈਗਾਂ ਨੂੰ ਬੇਕਾਰ ਸੁੱਟ ਦਿੱਤਾ ਜਾਂਦਾ ਹੈ।
ਲੱਗਭਗ 17 ਮਿਲੀਅਨ ਪਲਾਸਟਿਕ ਬੈਗ ਵਿਕਟੋਰੀਆ ਵਾਸੀ ਹਰ ਸਾਲ ਵਰਤੋਂ ਕਰਦੇ ਹਨ ਅਤੇ ਇਨ੍ਹਾਂ ਬੈਗਾਂ 'ਚੋਂ 15 ਫੀਸਦੀ ਨੂੰ ਬੇਕਾਰ ਸੁੱਟ ਦਿੱਤਾ ਜਾਂਦਾ ਹੈ। ਇਹ ਪਲਾਸਟਿਕ ਬੈਗ ਵਾਤਾਵਰਣ ਨੂੰ ਗੰਦਾ ਕਰਦੇ ਹਨ ਅਤੇ ਸਮੁੰਦਰੀ ਜੀਵਾਂ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ ਲਾਉਣ ਦੇ ਸਲਾਹ-ਮਸ਼ਵਰੇ ਦੌਰਾਨ ਕੈਨੇਡੀਅਨ ਪਲਾਸਟਿਕ ਇੰਡਸਟਰੀ ਐਸੋਸੀਏਸ਼ਨ ਨੇ ਕਿਹਾ ਕਿ ਬੈਗਾਂ 'ਤੇ ਬੈਨ ਲਾਉਣਾ ਇਕ ਵੱਡੀ ਗਲਤੀ ਹੈ। ਐਸੋਸੀਏਸ਼ਨ ਨੇ ਤਰਕ ਦਿੱਤਾ ਕਿ ਬੇਕਾਰ ਪਲਾਸਟਿਕ ਦੇ ਬੈਗਾਂ ਨੂੰ ਕੂੜੇ 'ਚ ਸੁੱਟਣ ਦੀ ਬਜਾਏ ਮੁੜ ਵਰਤੋਂ 'ਚ ਲਿਆਇਆ ਜਾ ਸਕਦਾ ਹੈ ਪਰ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ ਲਾਉਣਗੇ, ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੋਕ ਇਸ ਨੂੰ ਮੁੜ ਵਰਤੋਂ 'ਚ ਲਿਆਉਣ ਦੀ ਬਜਾਏ ਕੂੜੇ ਵਿਚ ਸੁੱਟ ਦੇਣਗੇ ਅਤੇ ਹੋਰ ਨਵੇਂ ਬੈਗ ਖਰੀਦਣਗੇ।


Related News