ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਵਿਆਹਾਂ ’ਚ ਟ੍ਰਾਂਸਜੈਂਡਰਾਂ ਦੇ ਨੱਚਣ ’ਤੇ ਪਾਬੰਦੀ

07/11/2023 2:56:34 AM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨੀ ਪੰਜਾਬ ਦੇ ਖੈਬਰ-ਪਖਤੂਨਵਾ ਸੂਬੇ ’ਚ ਕਬਾਇਲੀ ਮੌਲਵੀਆਂ ਦੇ ਇਕ ਸਮੂਹ ਨੇ ਇਕ ਵਾਰ ਫਿਰ ਨਿਕਾਹ ਸਮਾਰੋਹਾਂ ਦੌਰਾਨ ਟ੍ਰਾਂਸਜੈਂਡਰਾਂ ਦੇ ਨੱਚਣ ਅਤੇ ਸੰਗੀਤ ਵਜਾਉਣ ’ਤੇ ਪਾਬੰਦੀ ਲਗਾ ਕੇ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਸਰਹੱਦ ਪਾਰਲੇ ਸੂਤਰਾਂ ਦੇ ਅਨੁਸਾਰ ਇਹ ਫੈਸਲਾ 26 ਮੌਲਵੀਆਂ ਦੇ ਇਕ ਸਮੂਹ ਵੱਲੋਂ ਲਿਆ ਗਿਆ, ਜਿਨ੍ਹਾਂ ਨੇ ਇਹ ਵੀ ਫੈਸਲਾ ਕੀਤਾ ਕਿ ਮੌਲਵੀ ਕਿਸੇ ਵੀ ਨਿਕਾਹ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ, ਜਿਸ ਵਿਚ ਸੰਗੀਤ ਅਤੇ ਡਾਂਸ ਸ਼ਾਮਲ ਹੋਵੇ। ਜਾਣਕਾਰੀ ਅਨੁਸਾਰ ਮੌਲਵੀਆਂ ਵੱਲੋਂ ਦਸਤਖਤ ਕੀਤੇ ਲਿਖਤੀ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਜਾਂ ਇਸ ਦੇ ਵਿਰੁੱਧ ਜਾਂਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਆਂਗਣਵਾੜੀ ਕੇਂਦਰਾਂ ’ਚ ਵੀ 13 ਤੱਕ ਛੁੱਟੀਆਂ ਦਾ ਹੋਇਆ ਐਲਾਨ

ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਹ ਬਿਆਨ ਇਕ ਜਿਰਗੇ ਦੌਰਾਨ ਦਿੱਤਾ ਗਿਆ ਸੀ, ਜਿਸ ਵਿਚ ਸਥਾਨਕ ਸਿਆਸਤਦਾਨਾਂ ਅਤੇ ਕਬਾਇਲੀ ਬਜ਼ੁਰਗਾਂ ਤੋਂ ਇਲਾਵਾ ਮੌਲਵੀਆਂ ਨੇ ਹਿੱਸਾ ਲਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਪਰਿਵਾਰਾਂ ਦਾ ਸਮੁੱਚਾ ਭਾਈਚਾਰਾ ਬਾਈਕਾਟ ਕਰੇਗਾ ਅਤੇ ਮੌਲਵੀ ਉਨ੍ਹਾਂ ਦੇ ਵਿਆਹਾਂ ਵਿਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਇਲਾਵਾ ਸਮੂਹ ਨੇ ਵਿਆਹ ਸਮਾਗਮਾਂ ਦੌਰਾਨ ਜਸ਼ਨ ਮਨਾਉਣ ਦੌਰਾਨ ਹਵਾਈ ਫਾਇਰਿੰਗ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਭਾਖੜਾ ਤੇ ਪੌਂਗ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਮਰੱਥਾ ਤੋਂ ਬਹੁਤ ਹੇਠਾਂ ਹੈ ਪਾਣੀ ਦਾ ਪੱਧਰ


Manoj

Content Editor

Related News