ਹੁਣ ਆਸਟ੍ਰੇਲੀਆ ਦੇ ਗੁਰਦੁਆਰਿਆਂ ''ਚ ਲੱਗੀ ਭਾਰਤੀ ਅਧਿਕਾਰੀਆਂ ''ਤੇ ਪਾਬੰਦੀ

01/29/2018 4:35:50 PM

ਸਿਡਨੀ (ਬਿਊਰੋ)—  ਬੀਤੇ ਦਿਨੀਂ ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਦੇ ਗੁਰਦੁਆਰਿਆਂ ਵਿਚ ਭਾਰਤੀ ਅਧਿਕਾਰੀਆਂ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਮੈਲਬੌਰਨ, ਆਸਟ੍ਰੇਲੀਆ ਵਿਚ ਵੀ 20 ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ 15 ਮੀਰੀ-ਪੀਰੀ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਇਸ ਨਿਯਮ ਦਾ ਪਾਲਣ ਕੀਤਾ ਹੈ ਅਤੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰੇ ਵਿਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਆਧਾਰਿਤ ਇਕ ਸਿੱਖ ਫੈਡਰੇਸ਼ਨ ਨੇ ਵੀ ਗੁਰਦੁਆਰਿਆਂ ਵਿਚ ਇਸ ਪਾਬੰਦੀ ਨੂੰ ਲੈ ਕੇ ਸਮਾਨ ਪ੍ਰਸਤਾਵ ਰੱਖਿਆ ਹੈ। ਗੁਰਦੁਆਰਾ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਐਤਵਾਰ ਨੂੰ ਇਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ਮੁਤਾਬਕ ਪਾਬੰਦੀਸ਼ੁਦਾ ਅਧਿਕਾਰੀ ਗੁਰਦੁਆਰਾ ਸਾਹਿਬ ਵਿਚ ਆਯੋਜਿਤ ਹੋਣ ਵਾਲੇ ਕਿਸੇ ਵੀ ਪ੍ਰੋਗਰਾਮ ਵਿਚ ਭਾਗ ਨਹੀਂ ਲੈ ਸਕਣਗੇ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਇਹ ਪਾਬੰਦੀ ਨਿੱਜੀ ਰੂਪ ਵਿਚ ਆਉਣ ਵਾਲੇ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗੀ। ਸਾਂਝੇ ਬਿਆਨ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਹ ਪਾਬੰਦੀ ਗੈਰ ਸਿੱਖ ਸੰਗਠਨਾਂ ਜਿਵੇਂ ਆਰ. ਐੱਸ. ਐੱਸ., ਵਿਸ਼ਵ ਹਿਦੂੰ ਪਰੀਸ਼ਦ (ਵੀ. ਐੱਚ. ਪੀ.) ਅਤੇ ਸ਼ਿਵ ਸੈਨਾ ਦੇ ਅਹੁਦੇਦਾਰਾਂ 'ਤੇ ਵੀ ਲਗਾਈ ਜਾ ਸਕਦੀ ਹੈ। ਇੱਥੇ ਧਿਆਨ ਦੇਣ ਯੋਗ ਹੈ ਕਿ ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਿੱਖ ਸੰਸਥਾਵਾਂ ਕਿਸੇ ਵੀ ਭਾਰਤੀ ਪ੍ਰਭਾਵ ਤੋਂ ਮੁਕਤ ਹਨ। ਉਂਝ ਗੁਰਦੁਆਰਾ ਸਾਹਿਬ ਦੇ ਦਰਵਾਜੇ ਸਾਰਿਆਂ ਲਈ ਹਮੇਸ਼ਾ ਖੁੱਲ੍ਹੇ ਹਨ।


Related News