ਕੈਨੇਡਾ ''ਚ ''ਦਸਤਾਰ ਦੀ ਜੰਗ'' ਜਿੱਤਣ ਵਾਲੇ ਪਹਿਲੇ ਸਿੱਖ ਪੁਲਸ ਅਫਸਰ, ਜਿਨ੍ਹਾਂ ''ਤੇ ਪੂਰੀ ਦੁਨੀਆ ਨੂੰ ਹੈ ਮਾਣ (ਦੇਖੋ ਤਸਵੀਰਾਂ)

03/16/2017 11:58:35 AM

ਓਟਾਵਾ— 15 ਮਾਰਚ, 1990, ਕੈਨੇਡਾ ਵਿਚ ਵੱਸਦੇ ਸਿੱਖਾਂ ਲਈ ਸਭ ਤੋਂ ਇਤਿਹਾਸਕ ਦਿਨ ਹੈ। ਇਸ ਦਿਨ ਸਾਰਜੈਂਟ ਬਲਤੇਜ ਸਿੰਘ ਢਿੱਲੋਂ ਨੇ ਲੰਬੇਂ ਸੰਘਰਸ਼ ਤੋਂ ਬਾਅਦ ਦਸਤਾਰ ਸਜਾ ਕੇ ਪੁਲਸ ਦੀ ਡਿਊਟੀ ਨਿਭਾਉਣ ਦਾ ਹੱਕ ਹਾਸਲ ਕਰਕੇ ਇਤਿਹਾਸ ਰਚਿਆ ਸੀ। ਇਸ ਲਈ ਉਨ੍ਹਾਂ ਨੂੰ ਲੰਬੀਂ ਘਾਲਣਾ ਘਾਲਣੀ ਪਈ ਸੀ। ਉਨ੍ਹਾਂ ਨੂੰ ਆਪਣੇ ਧਰਮ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ ''ਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਦੋਹਾਂ ਦਾ ਪੱਲਾ ਨਹੀਂ ਛੱਡਿਆ ਅਤੇ ਇਸ ਲੜਾਈ ਨੂੰ ਜਿੱਤਣ ਤੱਕ ਲੜਿਆ। 
15 ਮਾਰਚ ਨੂੰ ਕੈਨੇਡਾ ਸਮੇਤ ਦੁਨੀਆ ਭਰ ਦੇ ਸਿੱਖਾਂ ਨੇ ਬਲਤੇਜ ਸਿੰਘ ਦੇ ਸੰਘਰਸ਼ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ, ਉਹ ਅੱਜ ਵੀ ਇਕ ਮਿਸਾਲ ਹੈ। ਉਸ ਸਮੇਂ ਡਿਊਟੀ ਸਮੇਂ ਦਸਤਾਰ ਸਜਾਉਣ ਦੇ ਮੁੱਦੇ ''ਤੇ ਕੈਨੇਡਾ ਵਿਚ ਕਾਫੀ ਬਹਿਸ ਹੋਈ। ਉਨ੍ਹਾਂ ਹਰ ਪਾਸੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਕਿਹਾ ਕਿ ਦੇਸ਼ ਸੇਵਾ ਲਈ ਬਲੀਦਾਨ ਕਰਨਾ ਤਾਂ ਸਦੀਆਂ ਤਾਂ ਚੱਲੀ ਆ ਰਹੀ ਰਵਾਇਤ ਹੈ ਤਾਂ ਕਿਸੇ ਨੇ ਕਿਹਾ ਕਿ ਉਹ ਪੁਲਸ ਵਿਭਾਗ ਦੇ ਨਿਯਮਾਂ ਅਤੇ ਯੂਨੀਫਾਰਮ ਦੀ ਬੇਇੱਜ਼ਤੀ ਕਰ ਰਹੇ ਹਨ। ਕਿਸੇ ਨੇ ਕਿਹਾ ਕਿ ਡਿਊਟੀ ਸਮੇਂ ਦਸਤਾਰ ਪਹਿਨਣ ਨਾਲ ਪੁਲਸ ਅਫਸਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਕੈਨੇਡਾ ਵਿਚ ਧਾਰਮਿਕ ਆਜ਼ਾਦੀ ਦੇ ਹੱਕ ਨੇ ਬਲਤੇਜ ਸਿੰਘ ਦੀ ਲੜਾਈ ਨੂੰ ਆਸਾਨ ਕਰ ਦਿੱਤਾ। 
ਅਪ੍ਰੈਲ, 1989 ਵਿਚ ਕੈਨੇਡਾ ਦੇ ਪੁਲਸ ਵਿਭਾਗ ਨੇ ਦਸਤਾਰ ''ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ। ਇਕ ਸਾਲ ਬਾਅਦ ਸਾਰੇ ਵਿਰੋਧਾਂ ਨੂੰ ਇਕ ਪਾਸੇ ਕਰਦੇ ਹੋਏ ਬਲਤੇਜ ਸਿੰਘ ਨੇ ਆਪਣੀ ਦਸਤਾਰ ਦੀ ਲੜਾਈ ਜਿੱਤ ਲਈ। ਬਲਤੇਜ ਨੇ 1991 ਵਿਚ ਰੇਜੀਨਾ ਵਿਚ ਪੁਲਸ ਦੀ ਟਰੇਨਿੰਗ ਸ਼ੁਰੂ ਕੀਤੀ ਅਤੇ ਉਨ੍ਹਾਂ ਦਾ ਨਾਂ ਕੈਨੇਡਾ ਦੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਗਿਆ।

Kulvinder Mahi

News Editor

Related News