UN ''ਚ ਬਲੋਚਿਸਤਾਨ ਨੇ ਚੁੱਕੀ ਆਵਾਜ਼, ਕਿਹਾ - ਪਾਕਿ ''ਚ ਬਲੋਚਾਂ ਦੀ ਸੰਸਕ੍ਰਿਤੀ ਤੇ ਪਛਾਣ ਖਤਰੇ ''ਚ

10/04/2020 1:47:59 AM

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਵਿਚ ਬਲੋਚਿਸਤਾਨ ਨੇ ਪਾਕਿਸਤਾਨ ਦੀਆਂ ਘਟੀਆ ਨੀਤੀਆਂ ਖਿਲਾਫ ਜ਼ੋਰਦਾਰ ਆਵਾਜ਼ ਚੁੱਕੀ। ਬਲੋਚਿਸਤਾਨ ਨੇ ਪਾਕਿ ਵਿਚ ਬਲੋਚ ਲੋਕਾਂ ਦੀ ਸੰਸਕ੍ਰਿਤੀ, ਭਾਸ਼ਾ ਅਤੇ ਪਛਾਣ ਨੂੰ ਖਤਰੇ ਵਿਚ ਦੱਸਿਆ। 'ਬਲੋਚ ਵੁਆਇਸ ਐਸੋਸੀਏਸ਼ਨ' ਦੇ ਮੁਖੀ ਮੁਨੀਰ ਮੇਂਗਲ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਆਖਿਆ ਕਿ ਇਕ ਪਾਸੇ ਫੌਜੀ ਅਭਿਆਨਾਂ ਦੇ ਚੱਲਦੇ ਬਲੋਚ ਉਜਾੜੇ ਦਾ ਸਾਹਮਣਾ ਕਰ ਰਹੇ ਹਨ ਉਥੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ। ਹੌਲੀ-ਹੌਲੀ ਉਹ ਆਪਣੀ ਪਛਾਣ ਗੁਆਉਂਦੇ ਜਾ ਰਹੇ ਹਨ।

ਮੇਂਗਲ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਬਲੋਚਿਸਤਾਨ ਵਿਚ 36 ਲੱਖ ਸਕੂਲ ਜਾਣ ਵਾਲੇ ਯੋਗ ਬੱਚਿਆਂ ਵਿਚੋਂ 23 ਲੱਖ ਨੇ ਅੱਜ ਤੱਕ ਸਕੂਲਾਂ ਦਾ ਮੂੰਹ ਤੱਕ ਨਹੀਂ ਦੇਖਿਆ। ਨਾਲ ਹੀ ਖੇਤਰ ਵਿਚ ਸਥਿਤ 13 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿਚੋਂ 9 ਹਜ਼ਾਰ ਵਿਚ ਪੀਣ ਯੋਗ ਪਾਣੀ ਅਤੇ ਪਖਾਨੇ ਨਹੀਂ ਹਨ। ਉਨ੍ਹਾਂ ਨੇ ਬਲੋਚ ਪੀਪਲਸ ਕਾਂਗਰਸ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਬਲੋਚਾਂ ਨੂੰ ਆਪਣੀ ਪਛਾਣ ਤੋਂ ਅਲੱਗ ਕਰਨ ਦੀ ਸਾਜਿਸ਼ ਚੋਟੀ 'ਤੇ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਪੈਕੇਜ ਦਾ ਐਲਾਨ ਕਰਦੇ ਹੋਏ ਇਸ ਖੇਤਰ ਨੂੰ 'ਦੱਖਣੀ ਬਲੋਚਿਸਤਾਨ' ਦਾ ਨਾਂ ਦਿੱਤਾ ਹੈ।


Khushdeep Jassi

Content Editor

Related News