ਬਲੋਚਿਸਤਾਨ ਲਿਬਰੇਸ਼ਨ ਆਰਮੀ ਦਾ ਦਾਅਵਾ, ਹਮਲੇ 'ਚ ਮਾਰੇ ਗਏ 170 ਪਾਕਿਸਤਾਨੀ ਫ਼ੌਜੀ

Friday, Feb 04, 2022 - 02:58 PM (IST)

ਇਸਲਾਮਾਬਾਦ (ਵਾਰਤਾ)- ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਬਲੋਚਿਸਤਾਨ ਵਿਚ 2 ਵੱਖ-ਵੱਖ ਹਮਲਿਆਂ ਦੌਰਾਨ ਲਗਭਗ 170 ਪਾਕਿਸਤਾਨੀ ਫ਼ੌਜੀਆਂ ਨੂੰ ਮਾਰ ਦਿੱਤਾ ਹੈ। ਬੀ.ਐੱਲ.ਏ. ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਪੰਜਗੁਰ ਖੇਤਰ ਵਿਚ ਫਰੰਟੀਅਰ ਕੋਰ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ, ਜੋ ਅਜੇ ਵੀ ਉਸਦੇ ਨਿਯੰਤਰਣ ਵਿਚ ਹੈ। ਬੀ.ਐੱਲ.ਏ. ਨੇ ਕਿਹਾ, 'ਮਜੀਦ ਬ੍ਰਿਗੇਡ ਦੇ ਫਿਦਾਈਨਾਂ ਨੇ ਪੰਜਗੁਰ ਵਿਚ ਫ਼ੌਜੀ ਕੈਂਪ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਦੁਸ਼ਮਣ ਦਾ ਕੈਂਪ ਅਜੇ ਵੀ ਫਿਦਾਇਨਾਂ ਦੇ ਕਬਜ਼ੇ ਹੇਠ ਹੈ।'

ਇਸ ਦੌਰਾਨ ਬੀ.ਐੱਲ.ਏ. ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਪਾਕਿਸਤਾਨੀ ਫ਼ੌਜ ਦੇ 70 ਜਵਾਨਾਂ ਨੂੰ ਮਾਰ ਦਿੱਤਾ ਹੈ। ਬੀ.ਐਲ.ਏ. ਨੇ ਪਾਕਿਸਤਾਨੀ ਫ਼ੌਜ 'ਤੇ ਪੰਜਗੁਰ ਦੇ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਮਜੀਦ ਬ੍ਰਿਗੇਡ ਦੀ ਇਕ ਹੋਰ ਇਕਾਈ ਨੇ 20 ਘੰਟਿਆਂ ਤੱਕ ਨੌਸ਼ਕੀ ਵਿਚ ਫ਼ੌਜੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਕਬਜ਼ਾ ਕੀਤਾ, ਜਿਸ ਵਿਚ ਅਧਿਕਾਰੀਆਂ ਸਮੇਤ ਲਗਭਗ 100 ਫ਼ੌਜੀ ਮਾਰੇ ਗਏ। 

ਬਿਆਨ 'ਚ ਕਿਹਾ ਗਿਆ ਹੈ, 'ਇਸ ਮਿਸ਼ਨ ਨੂੰ ਮਜੀਦ ਬ੍ਰਿਗੇਡ ਦੇ 9 ਫਿਦਾਇਨਾਂ ਨੇ ਅੰਜਾਮ ਦਿੱਤਾ ਸੀ।' ਉਥੇ ਹੀ ਇਸ ਸਬੰਧ 'ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਵੀਰਵਾਰ ਨੂੰ ਕਿਹਾ ਕਿ ਬਲੋਚਿਸਤਾਨ ਦੇ ਪੰਜਗੁਰ ਅਤੇ ਨੌਸ਼ਕੀ ਇਲਾਕੇ 'ਚ ਫਰੰਟੀਅਰ ਕੋਰ ਦੇ ਠਿਕਾਣਿਆਂ 'ਤੇ ਦੋਹਰੇ ਅੱਤਵਾਦੀਆਂ ਵਿਚ 7 ਫ਼ੌਜੀ ਮਾਰੇ ਗਏ ਹਨ ਅਤੇ 13 ਵਿਦਰੋਹੀ ਵੀ ਮਾਰੇ ਗਏ ਹਨ।


cherry

Content Editor

Related News