ਨਹੀਂ ਪਵੇਗੀ ਹੋਰਮੁਜ਼ ਦੀ ਲੋੜ, UAE ਕਰ ਰਿਹਾ ਨਵੇਂ ਬਦਲ ਦੀ ਤਿਆਰੀ

Thursday, Jul 16, 2026 - 03:23 PM (IST)

ਨਹੀਂ ਪਵੇਗੀ ਹੋਰਮੁਜ਼ ਦੀ ਲੋੜ, UAE ਕਰ ਰਿਹਾ ਨਵੇਂ ਬਦਲ ਦੀ ਤਿਆਰੀ

ਬਿਜ਼ਨੈੱਸ ਡੈਸਕ - ਦੁਨੀਆ ਦੇ ਕਰੀਬ 20 ਫ਼ੀਸਦੀ ਸਮੁੰਦਰੀ ਤੇਲ ਵਪਾਰ ਦਾ ਮੁੱਖ ਰਸਤਾ ‘ਹੋਰਮੁਜ਼ ਸਟ੍ਰੇਟ ਹੈ, ਜਿਸ ’ਤੇ ਈਰਾਨ ਦਾ ਮਹੱਤਵਪੂਰਨ ਰਣਨੀਤਕ ਪ੍ਰਭਾਵ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ-ਈਰਾਨ ਤਣਾਅ ਦੌਰਾਨ ਇਸ ਰਸਤੇ ’ਤੇ ਪੈਦਾ ਹੋਈ ਬੇਭਰੋਸਗੀ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਇਕ ਬਦਲਵੀਂ ਸਮੁੰਦਰੀ ਵਿਵਸਥਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : ਹੁਣ ਬਿਨਾਂ LPG ਕਨੈਕਸ਼ਨ ਦੇ ਵੀ ਮਿਲੇਗਾ ਗੈਸ ਸਿਲੰਡਰ, ਸ਼ੁਰੂ ਹੋਈ ਨਵੀਂ ਸਹੂਲਤ, ਜਾਣੋ ਨਿਯਮ
ਇਹ ਵੀ ਪੜ੍ਹੋ :    ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ

ਇਸੇ ਰਣਨੀਤੀ ਤਹਿਤ ਯੂ. ਏ. ਈ. ਫੁਜੈਰਾ ਬੰਦਰਗਾਹ ਨੂੰ ਇਕ ਅਤਿ-ਆਧੁਨਿਕ ਮੈਗਾ ਲਾਜਿਸਟਿਕਸ ਅਤੇ ਕੰਟੇਨਰ ਹੱਬ ਵਜੋਂ ਵਿਕਸਿਤ ਕਰ ਰਿਹਾ ਹੈ। ਹਿੰਦ ਮਹਾਸਾਗਰ ਦੇ ਤੱਟ ’ਤੇ ਸਥਿਤ ਹੋਣ ਕਾਰਨ ਇੱਥੇ ਪਹੁੰਚਣ ਲਈ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ’ਚੋਂ ਨਹੀਂ ਲੰਘਣਾ ਪੈਂਦਾ, ਜਿਸ ਨਾਲ ਸੰਕਟ ਦੀ ਸਥਿਤੀ ਵਿਚ ਵੀ ਵਪਾਰ ਅਤੇ ਊਰਜਾ ਦੀ ਸਪਲਾਈ ਜਾਰੀ ਰੱਖੀ ਜਾ ਸਕੇਗੀ। ਇਸ ਪ੍ਰਾਜੈਕਟ ਤਹਿਤ ਨਵੀਂ ਬਹੁ-ਮੰਤਵੀ ਬੰਦਰਗਾਹ, ਆਧੁਨਿਕ ਕੰਟੇਨਰ ਟਰਮੀਨਲ ਅਤੇ ਵਿਸ਼ਾਲ ਤੇਲ ਭੰਡਾਰਨ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ
ਇਹ ਵੀ ਪੜ੍ਹੋ :  16 ਤੇ 17 ਜੁਲਾਈ ਨੂੰ ਲਗਾਤਾਰ 2 ਦਿਨ ਬੰਦ ਰਹਿਣਗੇ Bank, ਜਾਣੋ ਕਿੱਥੇ ਤੇ ਕਿਉਂ ਹੋਣਗੀਆਂ ਛੁੱਟੀਆਂ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News