ਬ੍ਰਿਟੇਨ 'ਚ ਬਲੋਚ ਸੰਗਠਨ ਨੇ ਚੁੱਕੀ ਪਾਕਿ ਖ਼ਿਲਾਫ਼ ਆਵਾਜ਼, ਭਾਰਤ ਤੋਂ ਮੰਗਿਆ ਸਾਥ

12/24/2020 5:02:16 PM

ਲੰਡਨ- ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰ ਉਲੰਘਣਾਂ ਨੂੰ ਲੈ ਕੇ ਪਾਕਿਸਤਾਨ ਸਰਕਾਰ ਤੇ ਫ਼ੌਜ ਖ਼ਿਲਾਫ਼ ਦੁਨੀਆ ਭਰ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਬਲੋਚ ਨੈਸ਼ਨਲ ਮੂਵਮੈਂਟ ਦੀ ਬ੍ਰਿਟੇਨ ਇਕਾਈ ਅਤੇ ਉਸ ਨਾਲ ਜੁੜੇ ਸੰਗਠਨਾਂ ਨੇ ਵੀ ਪਾਕਿਸਤਾਨ ਦੇ ਅੱਤਿਆਚਾਰਾਂ ਖ਼ਿਲਾਫ ਆਵਾਜ਼ ਚੁੱਕੀ।

ਸੰਗਠਨ ਨੇ ਭਾਰਤ ਸਰਕਾਰ ਤੋਂ ਬਲੋਚਿਸਤਾਨ ਦੀ ਆਜ਼ਾਦੀ ਦੇ ਅੰਦੋਲਨ ਵਿਚ ਸਾਥ ਮੰਗਿਆ ਹੈ। ਲੰਡਨ ਵਿਚ ਬੁੱਧਵਾਰ ਨੂੰ ਬਲੋਚ ਸ਼ਹੀਦ ਦਿਵਸ ਮੌਕੇ ਇਕ ਪ੍ਰੋਗਰਾਮ ਵਿਚ ਬੀ. ਐੱਨ. ਐੱਮ. ਦੇ ਮੈਂਬਰਾਂ ਤੇ ਵਰਲਡ ਸਿੰਧੀ ਕਾਂਗਰਸ ਤੇ ਬਲੂਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਜ਼ਾਦ ਵਰਗੇ ਸਮੂਹਾਂ ਨੇ ਬਲੋਚਿਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। 

ਹੰਮਾਲ ਹੈਦਰ ਨੇ ਬੰਗਲਾਦੇਸ਼ ਦੀ ਆਜ਼ਾਦੀ ਵਿਚ ਭਾਰਤ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਬਲੋਚਿਸਤਾਨ ਲਈ ਵੀ ਮੰਗ ਦੋਹਰਾਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਉਸੇ ਤਰ੍ਹਾਂ ਹੁਣ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਕਰਨ ਲਈ ਬਲੋਚ ਅੰਦੋਲਨ ਨੂੰ ਸਮਰਥਨ ਦੇਣਾ ਚਾਹੀਦਾ ਹੈ। ਪਾਕਿਸਤਾਨੀ ਇਸਲਾਮੀ ਅੱਤਵਾਦੀਆਂ ਨੂੰ ਪਾਲ ਰਿਹਾ ਹੈ ਤੇ ਪੂਰੇ ਖੇਤਰ ਨੂੰ ਅਸਥਿਰ ਕਰ ਰਿਹਾ ਹੈ। 
ਕਾਰਜਕਰਤਾਵਾਂ ਨੇ ਬ੍ਰਿਟੇਨ ਸਰਕਾਰ ਨੂੰ ਵੀ ਸਾਥ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਦਹਾਕਿਆਂ ਵਿਚ 20 ਹਜ਼ਾਰ ਤੋਂ ਵੱਧ ਬਲੋਚ ਲੋਕਾਂ ਦਾ ਕਤਲ ਕੀਤਾ ਗਿਆ ਹੈ। ਕਿਸੇ ਨੂੰ ਅਗਵਾ ਕਰ ਲਿਆ ਗਿਆ ਤੇ ਕਿਸੇ ਨੂੰ ਮਾਰ ਦਿੱਤਾ ਗਿਆ। ਇਸ ਅੱਤਿਆਚਾਰ ਦਾ ਅੰਤ ਹੋਣਾ ਚਾਹੀਦਾ ਹੈ। 
 


Lalita Mam

Content Editor

Related News