ਬਲੋਚਿਸਤਾਨ ਕੈਬਨਿਟ ਦੇ ਸਿੱਖਿਆ ਮੰਤਰੀ ਸਰਦਾਰ ਯਾਰ ਮੁਹੰਮਦ ਰਿਦ ਨੇ ਦਿੱਤਾ ਅਸਤੀਫਾ
Friday, Jun 25, 2021 - 06:06 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) : ਪਾਕਿਸਤਾਨ ਵਿੱਚ ਬਲੋਚਿਸਤਾਨ ਕੈਬਨਿਟ ਦੇ ਸਿੱਖਿਆ ਮੰਤਰੀ ਸਰਦਾਰ ਯਾਰ ਮੁਹੰਮਦ ਰਿੰਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸੂਬਾਈ ਮੁੱਖ ਮੰਤਰੀ ਨਾਲ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ 2021-2022 ਦੇ ਬਜਟ ਵਿੱਚ ਫੰਡਾਂ ਦੀ ਵੰਡ ਨੂੰ ਸ਼ਾਮਲ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡਾਨ ਦੀ ਰਿਪੋਰਟ ਅਨੁਸਾਰ ਪਾਕਿ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸੰਸਦੀ ਪਾਰਟੀ ਦੇ ਨੇਤਾ ਰਿੰਦ ਨੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਫ਼ੈਸਲੇ ਦਾ ਐਲਾਨ ਕੀਤਾ। ਮੇਰੀ ਅੰਤਰਆਤਮਾ ਹੁਣ ਮੈਨੂੰ ਇਸ ਕੈਬਨਿਟ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਦਿੰਦੀ।
ਪੜ੍ਹੋ ਇਹ ਵੀ ਖ਼ਬਰ - ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ
ਰਿੰਦ ਜਾਮ ਕਮਲ ਖਾਨ ਅਲਆਨੀ ਦੀ ਅਗਵਾਈ ਵਾਲੀ ਕੈਬਨਿਟ ਦੇ ਦੂਜੇ ਮੰਤਰੀ ਹਨ, ਜਿਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਅਸਤੀਫਾ ਦਿੱਤਾ ਹੈ। ਰਿੰਦ ਨੇ ਕਿਹਾ ਕਿ ਉਹ ਭਾਰੀ ਦਿਲ ਨਾਲ ਆਪਣਾ ਅਸਤੀਫਾ ਸੌਂਪ ਰਹੇ ਹਨ ਪਰ ਮੈਂ ਸੱਚ ਤੋਂ ਆਪਣੀਆਂ ਨਜ਼ਰਾਂ ਨਹੀਂ ਮੋੜ ਸਕਦਾ। 2021-2022 ਦੇ ਬਜਟ ਵਿੱਚ ਮੇਰੇ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ