ਬਲੋਚਿਸਤਾਨ : ਬੱਸ ਖੱਡ ’ਚ ਡਿੱਗੀ, ਪਾਕਿ ਨੇਵੀ ਦੇ 9 ਜਵਾਨਾਂ ਦੀ ਮੌਤ, 29 ਜ਼ਖ਼ਮੀ

Wednesday, Nov 27, 2019 - 01:11 AM (IST)

ਬਲੋਚਿਸਤਾਨ : ਬੱਸ ਖੱਡ ’ਚ ਡਿੱਗੀ, ਪਾਕਿ ਨੇਵੀ ਦੇ 9 ਜਵਾਨਾਂ ਦੀ ਮੌਤ, 29 ਜ਼ਖ਼ਮੀ

ਕਰਾਚੀ (ਭਾਸ਼ਾ)–ਦੱਖਣੀ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਣ ਉਸ ਵਿਚ ਸਵਾਰ ਪਾਕਿਸਤਾਨੀ ਨੇਵੀ ਦੇ ਘੱਟੋ-ਘੱਟ 9 ਜਵਾਨ ਮਾਰੇ ਗਏ, ਜਦਕਿ 29 ਜ਼ਖ਼ਮੀ ਹੋ ਗਏ। ਬੱਸ ਵਿਚ ਗਵਾਦਰ ਜ਼ਿਲੇ ਦੇ ਓਰਮਰਾ ਇਲਾਕੇ ਤੋਂ ਕਰਾਚੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਬੱਸ ਵਿਚ ਸਵਾਰ ਸਾਰੇ ਜਵਾਨ ਛੁੱਟੀਆਂ ਆਪਣੇ ਘਰ ਜਾ ਰਹੇ ਸਨ। ਜਦੋਂ ਬੱਸ ਲਾਸਵੇਲਾ ਵਿਚ ਬੋਜੀ ਟਾਪ ’ਤੇ ਪੁੱਜੀ ਤਾਂ ਬ੍ਰੇਕ ਫੇਲ ਹੋਣ ਕਾਰਣ ਖੱਡ ਵਿਚ ਡਿੱਗ ਗਈ।


author

Sunny Mehra

Content Editor

Related News