ਇਕ ਹੋਰ ਬਲੋਚ ਵੱਖਵਾਦੀ ਗਰੁੱਪ TTP ''ਚ ਸ਼ਾਮਲ, ਪਾਕਿਸਤਾਨ ਦੀ ਵਧੇਗੀ ਚਿੰਤਾ

Saturday, Dec 24, 2022 - 11:25 AM (IST)

ਇਕ ਹੋਰ ਬਲੋਚ ਵੱਖਵਾਦੀ ਗਰੁੱਪ TTP ''ਚ ਸ਼ਾਮਲ, ਪਾਕਿਸਤਾਨ ਦੀ ਵਧੇਗੀ ਚਿੰਤਾ

ਇਸਲਾਮਾਬਾਦ—ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਬਲੋਚਿਸਤਾਨ ਸਥਿਤ ਇਕ ਹੋਰ ਅੱਤਵਾਦੀ ਸਮੂਹ ਨੇ ਉਸ 'ਚ ਰਲੇਵੇਂ ਦਾ ਐਲਾਨ ਕੀਤਾ ਹੈ। ਟੀ.ਟੀ.ਪੀ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇੱਕ ਬਿਆਨ 'ਚ ਕਿਹਾ, “ਦੱਖਣੀ ਬਲੋਚਿਸਤਾਨ ਦੇ ਮਕਰਾਨ ਜ਼ਿਲ੍ਹੇ ਤੋਂ ਵੱਖਵਾਦੀ ਨੇਤਾ ਮਜ਼ਾਰ ਬਲੋਚ ਦੀ ਅਗਵਾਈ ਵਾਲਾ ਅੱਤਵਾਦੀ ਸਮੂਹ ਟੀ.ਟੀ.ਪੀ 'ਚ ਸ਼ਾਮਲ ਹੋ ਗਿਆ ਹੈ। ਖੁਰਾਸਾਨੀ ਦੇ ਇਸ ਐਲਾਨ ਤੋਂ ਬਾਅਦ ਪਾਕਿਸਤਾਨ ਦਾ ਤਣਾਅ ਵਧ ਗਿਆ ਹੈ। ਪਾਕਿਸਤਾਨ 'ਚ ਸ਼ਰੀਆ ਸ਼ਾਸਨ ਦੀ ਮੰਗ ਕਰਨ ਵਾਲੇ ਟੀ.ਟੀ.ਪੀ. 'ਚ ਸ਼ਾਮਲ ਹੋਣ ਵਾਲੇ ਪਾਬੰਦੀਸ਼ੁਦਾ ਸਮੂਹਾਂ ਦੀ ਗਿਣਤੀ 22 ਹੋ ਗਈ ਹੈ। ਜੁਲਾਈ 2020 'ਚ ਅਫਗਾਨ ਤਾਲਿਬਾਨ ਦੀ ਮਦਦ ਨਾਲ ਵਿਦਰੋਹੀਆਂ ਦੁਆਰਾ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਖੁਰਾਸਾਨੀ ਨੇ ਸਮੂਹ ਨੂੰ ਬਲੋਚ ਮੁਕਤੀ ਅਤੇ ਵੱਖਵਾਦੀ ਸਮੂਹਾਂ ਦਾ "ਸਭ ਤੋਂ ਪ੍ਰਭਾਵਸ਼ਾਲੀ" ਦੱਸਿਆ। ਬਿਆਨ 'ਚ ਉਜ 'ਚ ਸ਼ਾਮਲ ਹੋਣ ਵਾਲੇ ਪਹਿਲੇ ਬਲੋਚ ਸਮੂਹ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਹਾਲਾਂਕਿ, ਇਸ ਸਾਲ ਜੂਨ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਸਲਮ ਬਲੋਚ ਦੀ ਅਗਵਾਈ 'ਚ ਬਲੋਚ ਅੱਤਵਾਦੀਆਂ ਦਾ ਇੱਕ ਸਮੂਹ ਟੀ.ਟੀ.ਪੀ 'ਚ ਸ਼ਾਮਲ ਹੋ ਗਿਆ ਸੀ। ਪਾਕਿਸਤਾਨ ਦੀ ਟੀ.ਟੀ.ਪੀ ਦੀ ਸਥਾਪਨਾ 2007 'ਚ ਹੋਈ ਸੀ, ਉਦੋਂ ਤੋਂ ਮਾਰੂ ਜਮਾਤੁਲ ਅਹਰਾਰ ਸਮੇਤ ਕਈ ਛੋਟੇ ਅੱਤਵਾਦੀ ਸੰਗਠਨ ਇਸ 'ਚ ਸ਼ਾਮਲ ਹੋ ਗਏ ਹਨ। ਇਹ ਸਾਰੇ ਸੰਗਠਨ ਸੁਰੱਖਿਆ ਬਲਾਂ ਦੇ ਕਈ ਅਭਿਐਨਾਂ ਤੋਂ ਬਚੇ ਰਹੇ ਅਤੇ ਬਾਅਦ 'ਚ ਮਜ਼ਬੂਤ ​​ਹੋ ਗਏ।
ਅਫਗਾਨ ਤਾਲਿਬਾਨ ਨੇ ਤਾਂ ਆਪਣੇ ਦੇਸ਼ 'ਚ ਵੀ ਸੱਤਾ ਹਾਸਲ ਕਰ ਲਈ ਹੈ ਅਤੇ ਉੱਥੇ ਸ਼ਰੀਆ ਦਾ ਸ਼ਾਸਨ ਲਾਗੂ ਕਰ ਦਿੱਤਾ ਹੈ। ਪਾਕਿਸਤਾਨ ਨੇ ਪਿਛਲੇ ਸਾਲ ਅਫਗਾਨ ਤਾਲਿਬਾਨ ਦੇ ਦਫਤਰਾਂ ਰਾਹੀਂ ਟੀ.ਟੀ.ਪੀ. ਨਾਲ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਪਰ ਇਸ ਦਾ ਕੁਝ ਵੀ ਨਤੀਜਾ ਨਹੀਂ ਨਿਕਲਿਆ> ਟੀ.ਟੀ.ਪੀ ਨੇ ਨਵੰਬਰ 'ਚ ਜੰਗਬੰਦੀ ਨੂੰ ਵਾਪਸ ਲੈ ਲਿਆ ਅਤੇ ਸੁਰੱਖਿਆ ਬਲਾਂ 'ਤੇ ਕਈ ਹਮਲੇ ਕੀਤੇ, ਜਿਸ 'ਚ ਇਸਲਾਮਾਬਾਦ 'ਚ ਇੱਕ ਆਤਮਘਾਤੀ ਬੰਬ ਧਮਾਕੇ ਸਮੇਤ ਇੱਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ। 


author

Aarti dhillon

Content Editor

Related News