ਬਲੋਚ ਨੇਤਾ ਦਾ ਦਾਅਵਾ, ਪਾਕਿ ਸਕੂਲਾਂ ''ਚ ਦਿੱਤੀ ਜਾ ਰਹੀ ਹਿੰਦੂ, ਬਲੋਚਾਂ ਪ੍ਰਤੀ ਨਫਰਤੀ ਸਿੱਖਿਆ

10/15/2020 12:38:05 PM

ਜਿਨੇਵਾ (ਬਿਊਰੋ): ਪਾਕਿਸਤਾਨ ਦੇ ਸਕੂਲਾਂ ਵਿਚ ਹਿੰਦੂਆਂ, ਯਹੂਦੀਆਂ ਅਤੇ ਬਲੋਚਾਂ ਦੇ ਪ੍ਰਤੀ ਨਫਰਤ ਪੈਦਾ ਕਰਨ ਵਾਲੇ ਪਾਠ ਬੱਚਿਆਂ ਨੂੰ ਪੜ੍ਹਾਏ ਜਾ ਰਹੇ ਹਨ। ਇਸ ਨਾਲ ਘੱਟ ਗਿਣਤੀਆਂ ਦੇ ਪ੍ਰਤੀ ਪਾਕਿਸਤਾਨ ਵਿਚ ਮਾਹੌਲ ਤਿਆਰ ਹੋ ਰਿਹਾ ਹੈ। ਇਹ ਗੱਲ ਬਲੋਚਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ ਕਰ ਰਹੇ ਮੁਨੀਰ ਮੇਂਗਲ ਨੇ ਸੰਯੁਕਤ ਰਾਸ਼ਟਰ ਦੇ ਜਿਨੇਵਾ ਸਥਿਤ ਦਫਤਰ ਵਿਚ ਕਹੀ। ਸੰਯੁਕਤ ਰਾਸ਼ਟਰ ਦੇ ਡਰਬਨ ਘੋਸ਼ਣਾ ਅਤੇ ਯੋਜਨਾ ਕਾਰਜ ਦਲ ਦੇ ਸਾਹਮਣੇ ਬਲੋਚ ਵੋਇਸ ਐਸੋਸੀਏਸ਼ਨ ਦੇ ਪ੍ਰਮੁੱਖ ਮੇਂਗਲ ਨੇ ਕਿਹਾ ਕਿ ਸੈਨਾ ਵੱਲੋ ਚਲਾਏ ਜਾ ਰਹੇ ਉੱਚ ਪੱਧਰੀ ਕੈਡੇਟ ਕਾਲਜ ਵਿਚ ਬੱਚਿਆਂ ਨੂੰ ਜੋ ਪਹਿਲਾ ਪਾਠ ਪੜ੍ਹਾਇਆ ਜਾ ਰਿਹਾ ਹੈ, ਉਸ ਵਿਚ ਦੱਸਿਆ ਗਿਆ ਹੈ ਕਿ ਹਿੰਦੂ ਕਾਫ਼ਿਰ ਹੁੰਦੇ ਹਨ ਅਤੇ ਯਹੂਦੀ ਇਸਲਾਮ ਦੇ ਦੁਸ਼ਮਣ ਹੁੰਦੇ ਹਨ।

ਇਸ ਲਈ ਦੋਹਾਂ ਭਾਈਚਾਰਿਆਂ ਦੇ ਲੋਕ ਮੌਤ ਦੇ ਹੱਕਦਾਰ ਹੁੰਦੇ ਹਨ। ਇਸ ਵਿਚ ਸੈਨਾ ਦੀ ਵਰਦੀ ਪਾਉਣ ਵਾਲੇ ਟੀਚਰ ਬੱਚਿਆਂ ਨੂੰ ਦੱਸਦੇ ਹਨ ਕਿ ਸਾਨੂੰ ਬੰਦੂਕਾਂ ਅਤੇ ਬੰਬਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਉਹ ਹਿੰਦੂ ਮਾਂਵਾਂ ਨੂੰ ਮਾਰਨ ਦੇ ਕੰਮ ਆਉਂਦੇ ਹਨ। ਇਹ ਹਿੰਦੂ ਬੀਬੀਆਂ ਹੀ ਹਿੰਦੂ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਮੇਂਗਲ ਨੇ ਕਿਹਾ ਇਕ ਨਫਰਤੀ ਗੱਲਾਂ ਪਾਕਿਸਤਾਨ ਦੇ ਸਕੂਲਾਂ ਅਤੇ ਮਦਰਸਿਆਂ ਵਿਚ ਇਸ ਸਮੇਂ ਪੜ੍ਹਾਈਆਂ ਜਾ ਰਹੀਆਂ ਹਨ। ਇਹਨਾਂ ਗੱਲਾਂ ਨੂੰ ਕਹਿਣ ਵਾਲੀਆਂ ਕਿਤਾਬਾਂ ਸਕੂਲਾਂ ਦੇ ਪਾਠਕ੍ਰਮ ਵਿਚ ਹਨ। 

ਪੜ੍ਹੋ ਇਹ ਅਹਿਮ ਖਬਰ-  ਬਰਮਿੰਘਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੀਆਂ ਕੋਰੋਨਾ ਟੈਸਟ ਲਈ ਵਰਤੀਆਂ ਹੋਈਆਂ ਕਿੱਟਾਂ

ਇਹਨਾਂ ਦੇ ਜ਼ਰੀਏ ਬੱਚਿਆਂ ਨੂੰ ਕ੍ਰੇਜ਼ੀ ਅਤੇ ਅੱਤਵਾਦੀ ਮਾਨਸਿਕਤਾ ਵਾਲਾ ਬਣਾਇਆ ਜਾਂਦਾ ਹੈ। ਨਾਲ ਹੀ ਈਸ਼ਨਿੰਦਾ ਕਾਨੂੰਨ ਘੱਟ ਗਿਣਤੀਆਂ ਦੇ ਸ਼ੋਸ਼ਣ ਲਈ ਵਰਤਿਆ ਜਾ ਰਿਹਾ ਹੈ। ਸਧਾਰਨ ਲੜਾਈ ਦੀਆਂ ਘਟਨਾਵਾਂ ਵਿਚ ਇਸ ਕਾਨੂੰਨ ਦੀ ਘੱਟ ਗਿਣਤੀਆਂ ਦੇ ਖਿਲਾਫ਼ ਵਰਤੋਂ ਹੁੰਦੀ ਹੈ। ਜਦਕਿ ਬਲੋਚ ਆਬਾਦੀ 'ਤੇ ਪਾਕਿਸਤਾਨੀ ਸੁਰੱਖਿਆ ਬਲ ਵਹਿਸ਼ੀਆਨਾ ਅੱਤਿਆਚਾਰ ਕਰਦੇ ਹਨ। ਵਿਰੋਧ ਕਰਨ ਵਾਲਿਆਂ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ ਜਾਂ ਅਘੋਸ਼ਿਤ ਰੂਪ ਨਾਲ ਜੇਲ੍ਹ ਵਿਚ ਭੇਜ ਦਿੱਤਾ ਜਾਂਦਾ ਹੈ। ਇਸ ਵਿਚ ਰਾਸ਼ਟਰ ਮੰਡਲ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਵਰਚੁਅਲ ਬੈਠਕ ਵਿਚ ਪਾਕਿਸਤਾਨ ਨੇ ਆਪਣੀ ਆਦਤ ਤੋਂ ਮਜਬੂਰ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਜਿਸ 'ਤੇ ਭਾਰਤ ਨੇ ਉਸ ਨੂੰ ਝਾੜ ਪਾਈ।


Vandana

Content Editor

Related News