ਜਰਮਨੀ ’ਚ ਬਲੋਚ ਕਾਰਜਕਰਤਾਵਾਂ ਨੇ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

Thursday, Oct 07, 2021 - 02:14 PM (IST)

ਜਰਮਨੀ ’ਚ ਬਲੋਚ ਕਾਰਜਕਰਤਾਵਾਂ ਨੇ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਬਰਲਿਨ– ਬਲੋਚ ਕਰਜਕਰਤਾਵਾਂ ਦਾ ਪਾਕਿਸਤਾਨ ਫੌਜ ਖ਼ਿਲਾਫ਼ ਚੱਲ ਰਿਹਾ ਸ਼ੰਘਰਸ਼ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ’ਚ ਜਰਮਨੀ ’ਚ ਬਲੋਚ ਕਾਰਜਕਰਤਾਵਾਂ ਨੇ ਪਾਕਿਸਤਾਨ ਖ਼ਿਲਾਫ਼ ਬਲੋਚਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਹੈ। ਬਲੋਚਿਸਤਾਨ ’ਚ ਕਤਲੇਆਮ ਅਤੇ ਫਰਜ਼ੀ ਮੁਕਾਬਲੇਬਾਜ਼ੀ ਖ਼ਿਲਾਫ਼ ਜਰਮਨੀ ’ਚ ਬਰਲਿਨ ਗੇਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਬਲੋਚ ਪ੍ਰਦਰਸ਼ਨਕਾਰੀ ਤੱਖਤੀਆਂ ਅਤੇ ਬੈਨਰ ਲੈ ਕੇ ਪਾਕਿਸਤਾਨ ਦੇ ਸੰਸਾਧਨ ਸੰਪਨ ਬਲੋਚਿਸਤਾਨ ’ਚ ਅਣਮਨੁੱਖੀ ਅੱਤਿਆਚਾਰਾਂ ਖ਼ਿਲਾਫ਼ ਨਾਅਰੇ ਲਗਾ ਰਹੇ ਸਨ। 

PunjabKesari

ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਬਲੋਚਿਸਤਾਨ ’ਚ ਪਾਕਿਸਤਾਨ ਫੋਰਸ ਦੁਆਰਾ ਫਰਜ਼ੀ ਮੁਕਾਬਲੇਬਾਜ਼ੀ ’ਚ ਰਾਜਨੀਤਿਕ ਕਾਰਜਕਰਤਾਵਾਂ ਦੇ ਕਤਲ ਖ਼ਿਲਾਫ਼ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਬਲੋਚ ਨੈਸ਼ਨਲ ਮੂਵਮੈਂਟ ਜਰਮਨੀ ਜ਼ੋਨ ਦੇ ਪ੍ਰਧਾਨ ਹਮਾਲ ਬਲੋਚ, ਜਨਰਲ ਸਕੱਤਰ ਅਸਗਰ ਅਲੀ, ਬੀ.ਆਰ.ਪੀ. ਜਰਮਨੀ ਦੇ ਮੈਂਬਰ ਫਵਾਜ ਬਲੋਚ ਅਤੇ ਸਥਾਨਕ ਸਮਾਜਿਕ ਵਰਕਰਾਂ ਨੇ ਸਭਾ ਨੂੰ ਸੰਬੋਧਨ ਕੀਤਾ ਅਤੇ ਫਰਜ਼ੀ ਮੁਕਾਬਲੇਬਾਜ਼ੀ ’ਚ ਲਾਪਤਾ ਵਿਅਕਤੀਆਂ ਦੇ ਕਤਲ ਦੀ ਨਵੀਂ ਲੜੀ ਨੂੰ ਇਕ ਮਨੁੱਖੀ ਤ੍ਰਾਸਦੀ ਕਰਾਰ ਦਿੱਤਾ।


author

Rakesh

Content Editor

Related News